DPV Health - Pulse Newsletter - Spring 2021 (PUNJABI)

Page 1

Pulse

ਬਸੰ ਤ 2021

ਸਿਹਤ ਅਤੇ ਤੰਦਰੁਸਤੀ ਦੀਆਂ ਖ਼ਬਰਾਂ ਂ ਰੱਖਣਾ ਦੀ ਨਬਜ਼ 'ਤੇ ਆਪਣੀ ਉਗਲ

ਸਿਹਤ

ਮੁਲਾਂਕਣ ਦੀ ਮਹੱਤਤਾ

ਦਮਾ ਰੋਗ ਅਤੇ ਹੇਅ ਫੀਵਰ

(ਐਲਰਜੀ ਵਾਲਾ ਬੁਖ਼ਾਰ) 'ਤੇ ਕਾਬੂ ਪਾਉਣ ਲਈ

10

ਸੁਝਾਅ ਸ਼ੁਰਆ ੂ ਤੀ ਉਮਰ ਤੋਂ ਹੀ

ਬੱਚਿਆਂ ਦੇ ਦੰਦਾਂ ਦੀ ਦੇਖਭਾਲ ਕਿਵੇਂ ਕਰੀਏ

ਨੋਕ-ਝੋਕ ਕਰਕੇ ਖਾਣ ਵਾਲਿਆਂ ਲਈ ਸੁਝਾਅ ਆਪਣੀ ਖੁਸ਼ੀ ਦੀ ਥਾਂ ਲੱ ਭੋ

ਅਤੇ ਹੋਰ ਬਹੁਤ ਕੁਝ ੱ !


ਵਿਸ਼ਾ-ਸੂਚੀ 3.

Pulse ਵਿੱਚ ਤੁਹਾਡਾ ਸਵਾਗਤ ਹੈ

5.

45-49 ਸਾਲ ਦੀ ਉਮਰ ਵਾਲੇ ਵਿਅਕਤੀਆਂ ਦਾ ਸਿਹਤ ਮੁਲਾਂਕਣ

4. ਦਮਾ ਰੋਗ ਅਤੇ ਹੇਅ ਫੀਵਰ (ਐਲਰਜੀ ਵਾਲਾ ਬੁਖ਼ਾਰ) 'ਤੇ ਕਾਬੂ ਪਾਉਣ ਲਈ 10 ਸੁਝਾਅ 6. 7.

8.

ਬੱਚਿਆਂ ਲਈ ਦੰਦਾਂ ਦੀ ਦੇਖ-ਭਾਲ ਕਸਰਤ ਮਾਹਰ ਫਿਜ਼ੀਓਲੋ ਜਿਸਟ ਨੂੰ ਮਿਲਣ ਦਾ ਮਹੱਤਵ ਨੋਕ-ਝੋਕ ਕਰਕੇ ਖਾਣ ਵਾਲਿਆਂ ਲਈ 5 ਸੁਝਾਅ

9.

ਪੀਟਾ ਬਰੈੱਡ ਪੀਜ਼ਾ ਦੀ ਪਕਵਾਨ ਵਿਧੀ ਅਤੇ ਕੂਕਿੰਗ ਕਲਾਸ

12.

ਆਪਣੀ ਖੁਸ਼ੀ ਦੀ ਥਾਂ ਲੱ ਭਣਾ, ਆਰਾਮ ਦੇ ਸੁਝਾਅ

10-11. ਕੋਵਿਡ-19 ਟੀਕਾਕਰਨ 13.

R U OK? ਪਰਿਵਾਰਕ ਹਿੰਸਾ ਸਬੰਧੀ ਸਹਾਇਤਾ

14-15. DPV ਹੈਲਥ ਪ੍ਰੋਗਰਾਮ

16-17. DPV ਹੈਲਥ ਸਥਾਨ, ਵਲੰ ਟੀਅਰ ਕਮਿਊਨਿਟੀ ਦੀ ਮਦਦ ਕਰਦੇ ਹਨ 18. ਹਾਈ ਰਿਸਕ ਏਕੋਮੋਡਸ਼ ੇ ਨ ਰਿਸਪਾਂਸ (ਉਚੱ ਜ਼ੋਖਮ ਰਿਹਾਇਸ਼ ਪ੍ਰਤੀਕਿਰਿਆ) 19.

2

ਗਾਹਕਾਂ ਦੀਆਂ ਕਹਾਣੀਆਂ


ਅਸੀਂ ਕੌਣ ਹਾਂ DPV ਹੈਲਥ ਇੱਕ ਮੁਨਾਫ਼ਾ-ਰਹਿਤ ਸੰਸਥਾ ਹੈ ਜੋ ਹਰ ਉਮਰ ਦੇ ਲੋ ਕਾਂ ਲਈ ਸ਼ਾਨਦਾਰ ਸਿਹਤ ਸੰਭਾਲ ਸੇਵਾਵਾਂ ਮੁਹਈ ੱ ਆ ਕਰਦੀ ਹੈ। ਅਸੀਂ ਮੈਲਬਰਨ ਦੇ ਨੌਰਥ (ਉਤਰੀ ਖੇਤਰ) ਵਿੱਚ ਸਭ ਤੋਂ ਵੱਡੇ ਭਾਈਚਾਰਕ ਸਿਹਤ ਪਦ ੍ਰ ਾਤਾ ਹਾਂ ਅਤੇ ਪੰਜ ਸਥਾਨਕ ਸਰਕਾਰ ਦੇ ਖੇਤਰਾਂ (LGAs) ਵਿੱਚ ਕੰਮ ਕਰ ਰਹੇ ਹਾਂ: ਵਿਟਲਸੀ, ਹਿਊਮ, ਮਿਚਲ, ਮੈਲਟਨ ਅਤੇ ਬੈਨਯੂ ਲੇ।

ਸਾਡਾ ਸੁਪਨਾ ਸਾਡਾ ਸੁਪਨਾ ਸਾਡੇ ਭਾਈਚਾਰੇ ਦੀ ਸਿਹਤ ਅਤੇ ਤੰਦਰੁਸਤੀ ਨੂੰ ਸਮਰਥਨ ਕਰਨ ਦੀ ਕੋਸ਼ਿਸ਼ ਕਰਨਾ ਹੈ।

ਰਵਾਇਤੀ ਰਖਵਾਲਿਆਂ ਅਤੇ ਦੇਸ਼ ਨੂੰ ਸਵੀਕਾਰਨਾ DPV ਹੈਲਥ, ਕੁਲਿਨ ਨੇਸ਼ਨਜ਼ ਨੂੰ ਫਸਟ ਪੀਪਲ, ਅਤੇ ਉਨ੍ ਹਾਂ ਜ਼ਮੀਨਾਂ ਅਤੇ ਪਾਣੀਆਂ ਦੇ ਆਦਿਵਾਸੀ ਰਵਾਇਤੀ ਮਾਲਕ ਅਤੇ ਰਖਵਾਲਿਆਂ ਵਜੋਂ ਮਾਨਤਾ ਦਿੰਦਾ ਹੈ ਜਿਸ 'ਤੇ ਅਸੀਂ ਅੱਜ ਮਿਲ ਰਹੇ ਹਾਂ ਅਤੇ ਉਨ੍ ਹਾਂ ਦੇ ਬਜ਼ੁਰਗਾਂ ਅਤੇ ਭਾਈਚਾਰਿਆਂ ਨੂੰ ਸਤਿਕਾਰ ਦਿੰਦਾ ਹੈ।

ਜੀ ਆਇਆਂ ਨੂੰ ਸਭ ਨੂੰ ਨਮਸਕਾਰ “PULSE” ਦੇ ਬਸੰਤ (ਸਪਰਿੰਗ) ਐਡੀਸ਼ਨ ਵਿੱਚ ਸਵਾਗਤ ਹੈ! ਮੈਂ ਇਹ ਕਹਿਣ ਵਿੱਚ ਮਾਣ ਮਹਿਸੂਸ ਕਰ ਰਿਹਾ ਹਾਂ ਕਿ DPV ਹੈਲਥ ਕੋਰਨ ੋ ਾਵਾਇਰਸ ੱ ਮਹਾਂਮਾਰੀ ਦੌਰਾਨ ਉਤਰੀ (ਨੌਰਥਨ) ਮੈਲਬੌਰਨ ਦੇ ਭਾਈਚਾਰੇ ਨੂੰ ਸਹਾਇਤਾ ਪ੍ਰਦਾਨ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ। ਅਸੀਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਸੁਰਖਿ ੱ ਅਤ ਰੱਖਣ ਵਿੱਚ ਸਹਾਇਤਾ ਲਈ ਕੋਵਿਡ-19 ਟੈਸਟਿਗ ੰ , ਟੀਕਾਕਰਨ ਅਤੇ ਕਮਿਊਨਿਟੀ ਸਹਾਇਤਾ ਪ੍ਰੋਗਰਾਮਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਮੁਹਈ ੱ ਆ ਕਰਦੇ ਹਾਂ। ਇਸ ਸੰਬੰਧੀ ਮੁਕਮ ੰ ਲ ਜਾਣਕਾਰੀ ਸਾਡੀ ਵੈੱਬਸਾਈਟ www.dpvhealth.org.au 'ਤੇ ਉਪਲਬਧ ਹੈ। ਹੁਣ ਮੇਰੇ ਕੋਲ ਤੁਹਾਡੇ ਨਾਲ ਸਾਂਝਾ ਕਰਨ ਲਈ ਕੁਝ ਦਿਲਚਸਪ ਖ਼ਬਰਾਂ ਹਨ ... DPV ਹੈਲਥ ਨੇ ਵਿਕਟੋਰੀਆ ਵਿੱਚ ਸਭ ਤੋਂ ਵੱਡੇ ਕਮਿਊਨਿਟੀ ਹੈਲਥ ਟੀਕਾਕਰਨ ਕੇਂਦਰ ਖੋਲ੍ਹੇ ਹਨ। ਬ੍ਰੌਡਮੀਡੋਜ਼ ਟਾਊਨ ਹਾਲ ਦੇ ਬਾਹਰ ਕੰਮ ਕਰਦਾ ਹੋਇਆ, ਇਹ ਟੀਕਾਕਰਨ ਕੇਂਦਰ ਹਜ਼ਾਰਾਂ ਸਥਾਨਕ ਕਮਿਊਨਿਟੀ ਮੈਂਬਰਾਂ ਨੂੰ ਫਾਈਜ਼ਰ ਜਾਂ ਐਸਟਰਾਜ਼ੇਨੇਕਾ ਟੀਕਿਆਂ ਨਾਲ ਟੀਕਾ ਲਗਵਾਉਣ ਵਿੱਚ ਸਹਾਇਤਾ ਪ੍ਰਦਾਨ ਕਰੇਗਾ। DPV ਹੈਲਥ ਨੇ 22 ਟੀਕਾਕਰਨ ਬੂਥ ਮੁਹਈ ੱ ਆ ਕਰਵਾਉਣ ਲਈ ਇਸ ਸਥਾਨ ਦਾ ਵਿਸਤਾਰ ਕਿਤਾ ਹੈ ਅਤੇ ਇਹ ਹਫ਼ਤੇ ਦੇ ਸੱਤ ਦਿਨ ਖੁੱਲ੍ਹਾ ਹੈ। ਤੁਸੀਂ 1300 DPV VAX (1300 378 829) 'ਤੇ ਕਾਲ ਕਰਕੇ ਆਪਣੇ ਟੀਕਾਕਰਨ ਲਈ ਅਪਾਇੰਟਮੈਂਟ ਲੈ ਸਕਦੇ ਹੋ ਅਤੇ ਉਥੇੱ 'ਤੇ ਜਾ ਕੇ ਵੀ ਟੀਕਾ ਲਗਵਾ ਸਕਦੇ ਹੋ। ਅਸੀਂ ਤੁਹਾਡੇ ਲਈ ਆਪਣੀ ਨਵੀਂ DPV ਹੈਲਥ ਵੀਡਿਓ ਪੇਸ਼ ਕਰਕੇ ਵੀ ਖੁਸ਼ੀ ਮਹਿਸੂਸ ਕਰਦੇ ਹਾਂ। ਇਸ ਵੀਡੀਓ ਵਿੱਚ, ਸਾਡੇ ਵੱਲੋਂ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ, ਕਦਰਾਂਸਿਧਾਂਤ ਜੋ ਸਾਡੀ ਅਗਵਾਈ ਕਰਦੇ ਹਨ, ਜਨੂੰ ਨ ਜੋ ਸਾਨੂੰ ਪ੍ਰੇਰਿਤ ਕਰਦਾ ਹੈ ਅਤੇ ਉਹ ਲੋ ਕ ਜੋ ਸਾਨੂੰ , ਦਿਨ-ਰਾਤ, ਉਹ ਕਰਨ ਲਈ ਪ੍ਰੇਰਿਤ ਕਰਦੇ ਹਨ ਜੋ ਅਸੀਂ ਕਰਦੇ ਹਾਂ, ਨੂੰ ਦਿਖਾਇਆ ਗਿਆ ਹੈ। ਅਸੀਂ ਤੁਹਾਨੂੰ ਇਹ ਵੀਡੀਓ ਦੇਖਣ, ਅਨੰ ਦ ਲੈ ਣ ਅਤੇ ਦੋਸਤਾਂ ਅਤੇ ਪਰਿਵਾਰ ਨਾਲ ਸਾਂਝਾ ਕਰਨ ਲਈ ਸੱਦਾ ਦਿੰਦੇ ਹਾਂ। ਕਿਰਪਾ ਕਰਕੇ. ਸੁਰਖਿ ੱ ਅਤ ਰਹੋ ਅਤੇ ਟੀਕਾ ਲਗਵਾਓ। ਡੌਨ ਟਿਡਬਰੀ. (Don Tidbury) CEO, DPV ਹੈਲਥ

DPV ਹੈਲਥ ਬ੍ਰਾਂਡ ਵੀਡੀਓ

1300 234 263 dpvhealth.org.au © DPV Health Ltd 2021 ABN 68 047 988 477 ACN 136 371 152

3


ਦਮਾ ਅਤੇ ਹੇਅ ਫੀਵਰ (ਅਲੈ ਰਜੀ ਵਾਲਾ ਬੁਖ਼ਾਰ) 'ਤੇ ਕਾਬੂ ਪਾਉਣ ਲਈ 10 ਸੁਝਾਅ

ਹੇਅ ਫੀਵਰ (ਐਲਰਜਿਕ ਰਾਈਨਾਈਟਿਸ) ਅਤੇ ਦਮਾ ਵੱਖੋ-ਵੱਖਰੀਆਂ ਬਿਮਾਰੀਆਂ ਹਨ ਜਿਨ੍ ਹਾਂ ਵਿੱਚ ਸਾਹ ਪ੍ਰਣਾਲੀ ਵਿੱਚ ਸਾਹ ਨਾਲੀਆਂ ਵਿੱਚ ਰੁਕਾਵਟ ਅਤੇ ਸੰਵਦ ੇ ਨਸ਼ੀਲਤਾ ਹੋ ਜਾਂਦੀ ਹੈ। ਦਮੇ ਨੇ ਆਸਟ੍ ਲ ਰੇ ੀਆ ਦੇ 2.7 ਮਿਲੀਅਨ ਲੋ ਕਾਂ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਉਨ੍ ਹਾਂ ਵਿੱਚੋਂ ਲਗਭਗ 80 ਪ੍ਰਤੀਸ਼ਤ ਲੋ ਕ ਹੇਅ ਫੀਵਰ (ਅਲੈ ਰਜੀ ਵਾਲਾ ਬੁਖ਼ਾਰ) ਨਾਲ ਪੀੜਤ ਹਨ। ਜੇਕਰ ਤੁਸੀਂ ਦਮੇ ਅਤੇ ਹੇਅ ਫੀਵਰ (ਅਲੈ ਰਜੀ ਵਾਲਾ ਬੁਖ਼ਾਰ) ਹੋਣ ਨੂੰ ਅਨੁਭਵ ਕਰਦੇ ਹੋ, ਤਾਂ ਉਹਨਾਂ ਦੇ ਇੱਕ ਦੂਜੇ ਨਾਲ ਸੰਬੰਧ ਨੂੰ ਸਮਝਣਾ ਅਤੇ ਉਹਨਾਂ ਦਾ ਬੇਹਤਰੀਨ ਪ੍ਰਬੰਧਨ ਕਿਵੇਂ ਕਰੀਏ, ਬਾਰੇ ਜਾਣਨਾ ਮਹੱਤਵਪੂਰਨ ਹੈ।

ਹੇਅ ਫੀਵਰ (ਅਲੈ ਰਜੀ ਵਾਲਾ ਬੁਖ਼ਾਰ) ਹੇਅ ਫੀਵਰ (ਅਲੈ ਰਜੀ ਵਾਲਾ ਬੁਖ਼ਾਰ) ਐਲਰਜੀ ਕਾਰਕਾਂ ਜਿਵੇਂ ਕਿ ਪਰਾਗ, ਘਾਹ, ਧੂੜ ਕਣਾਂ ਜਾਂ ਪਸ਼ੂਆਂ ਦੀ ਸਿੱਕਰੀ ਪ੍ਰਤੀ ਐਲਰਜੀ ਪ੍ਰਤੀਕਰਮ ਹੈ। ਇਹ ਸੋਜ, ਨੱ ਕ ਵਿੱਚ ਖੁਜਲੀ ਅਤੇ ਸੰਵਦ ੇ ਨਸ਼ੀਲਤਾ, ਛਿੱਕਾਂ, ਅੱਖਾਂ ਵਿੱਚ ਖਾਰਸ਼, ਮੂੰਹ ਰਾਹੀਂ ਸਾਹ ਲੈ ਣਾ ਅਤੇ ਸਿਰ ਵਿੱਚ ਲਗਾਤਾਰ ਨਜ਼ਲਾ ਮਹਿਸੂਸ ਹੋਣ ਦਾ ਕਾਰਨ ਬਣਦਾ ਹੈ। ਇਹ ਠੀਕ ਢੰਗ ਨਾਲ ਨੀਂਦ ਨਾ ਆਉਣਾ, ਦਿਨ ਵੇਲੇ ਥਕਾਵਟ, ਮਾੜੀ ਇਕਾਗਰਤਾ ਅਤੇ ਸੁੰਘਣ ਸ਼ਕਤੀ ਦੀ ਘਾਟ ਦਾ ਕਾਰਨ ਵੀ ਬਣ ਸਕਦਾ ਹੈ।

ਦਮਾ ਰੋਗ ਦਮਾ ਰੋਗ ਇੱਕ ਮੈਡੀਕਲ ਸਮੱਸਿਆ ਹੈ ਜੋ ਸਾਹ ਨਾਲੀਆਂ ਨੂੰ ਪ੍ਰਭਾਵਤ ਕਰਦੀ ਹੈ। ਦਮੇ ਵਾਲੇ ਲੋ ਕਾਂ ਨੂੰ ਕਈ ਵਾਰ ਸਾਹ ਲੈ ਣ ਵਿੱਚ ਮੁਸ਼ਕਲ ਆਉ ਂਦੀ ਹੈ ਕਿਉ ਂਕਿ ਉਨ੍ ਹਾਂ ਦੇ ਫੇਫੜਿਆਂ ਵਿੱਚ ਹਵਾ ਪਹੁਚ ੰ ਾਉਣ ਵਾਲੀਆਂ ਨਲੀਆਂ ਤੰਗ ਹੋ ਜਾਂਦੀਆਂ ਹਨ। ਦਮੇ ਵਾਲੇ ਲੋ ਕ ਅਕਸਰ ਘਰਘਰਾਹਟ, ਸਾਹ ਲੈ ਣ ਵਿਚ ਮੁਸ਼ਕਲ, ਖੰਘ ਅਤੇ ਛਾਤੀ ਵਿੱਚ ਘੁ ੱਟਣ ਦਾ ਅਨੁਭਵ ਕਰਦੇ ਹਨ। ਧੂੰਆ,ਂ ਖ਼ਰਾਬ ਸਿਹਤ, ਐਲਰਜੀ ਕਾਰਕ ਅਤੇ ਕਸਰਤ ਸਮੇਤ ਵੱਖ -ਵੱਖ ਚੀਜ਼ਾਂ ਦੁਆਰਾ ਦਮੇ ਦੀ ਸ਼ੁਰਆ ੂ ਤ ਹੋ ਸਕਦੀ ਹੈ।

ਕੀ ਤੁਸੀਂ ਜਾਣਦੇ ਹੋ?

DPV ਹੈਲਥ ਬੱਚਿਆਂ ਲਈ ਦਮੇ ਦੀ ਮੁਫ਼ਤ ਸਵੈ-ਪ੍ਰਬਧ ੰ ਨ ਸਿੱਖਿਆ ਅਤੇ ਸਹਾਇਤਾ ਦੀ ਪੇਸ਼ਕਸ਼ ਕਰਦਾ ਹੈ। ਸਾਡੇ ਪ੍ਗ ਰੋ ਰਾਮ ਵਿੱਚ ਸ਼ਾਮਲ ਹੋਣ ਵਾਲੇ ਪਰਿਵਾਰ ਸਾਡੇ ਮਾਹਰ ਸਿਹਤ ਪੇਸਵ ਼ੇ ਰਾਂ ਤੋਂ ਵਿਅਕਤੀਗਤ ਰੂਪ ਵਿੱਚ (ਇੱਕਲਮ-ਕੱਲੇ) (ਸਿੱਖਿਆ ਅਤੇ ਸਹਾਇਤਾ ਪ੍ਰਾਪਤ ਕਰਨਗੇ। ਵਧੇਰੇ ਜਾਣਕਾਰੀ ਲਈ ਇੱਥੇ ਕਲਿੱ ਕ ਕਰੋ। 4

ਆਪਣੇ ਦਮੇ ਅਤੇ ਹੇਅ ਫੀਵਰ (ਐਲਰਜੀ ਵਾਲੇ ਬੁਖਾਰ) ਦੇ ਪ੍ਰਬੰਧਨ ਲਈ 10 ਮਦਦਗਾਰ ਸੁਝਾਅ ਇਸ ਪ੍ਰਕਾਰ ਹਨ 1. ਆਪਣੇ ਰੋਗ ਦੇ ਸ਼ੁਰਆ ੂ ਤੀ ਕਾਰਕਾਂ ਤੋਂ ਬਚੋ 2. ਆਪਣੇ ਰੋਗ ਦੇ ਲੱ ਛਣਾਂ ਨੂੰ ਪਛਾਣੋ

3. ਆਪਣੇ ਘਰ ਤੋਂ ਐਲਰਜੀ ਕਾਰਕਾਂ (ਜਿਵੇਂ ਕਿ ਧੂੜ ਦੇ ਕਣਾਂ ਅਤੇ ਪਾਲਤੂ ਜਾਨਵਰਾਂ ਦੀ ਸਿੱਕਰੀ) ਨੂੰ ਹਟਾਓ 4. ਆਪਣੇ ਡਾਕਟਰ ਜਾਂ ਫਾਰਮਾਸਿਸਟ ਨਾਲ ਆਪਣੇ ਰੋਗ ਦੇ ਲੱ ਛਣਾਂ ਦੀ ਪ੍ਰਬਧ ੰ ਨ ਰਣਨੀਤੀਆਂ ਦੀ ਸਮੀਖਿਆ ਕਰੋ 5. ਯਕੀਨੀ ਬਣਾਉ ਕਿ ਤੁਸੀਂ ਆਪਣੀਆਂ ਦਵਾਈਆਂ ਦੀ ਸਹੀ ਵਰਤੋਂ ਕਰ ਰਹੇ ਹੋ ਅਤੇ ਆਪਣੇ ਦਮੇ ਦੇ ਇਨਹੇਲਰ ਦੀ ਸਹੀ ਵਰਤੋਂ ਕਰ ਰਹੇ ਹੋ 6. ਆਪਣੇ ਡਾਕਟਰ ਤੋਂ ਦਮਾ ਪ੍ਰਬਧ ੰ ਨ ਯੋਜਨਾ ਪ੍ਰਾਪਤ ਕਰੋ

7. ਆਪਣੇ ਦਮੇ ‘ਤੇ ਨਜ਼ਰ ਰੱਖਣ ਲਈ ਦਮੇ ਦੀ ਡਾਇਰੀ ਜਾਂ ਐਪ ਦੀ ਵਰਤੋਂ ਕਰਨ 'ਤੇ ਵਿਚਾਰ ਕਰੋ 8. ਕਸਰਤ ਕਰਨ ਸਬੰਧੀ ਡਾਕਟਰੀ ਸਲਾਹ ਦੀ ਪਾਲਣਾ ਕਰੋ 9. ਤੂਬ ੰ ਾਕੂਨੋਸ਼ੀ ਤੋਂ ਪਰਹੇਜ਼ ਕਰੋ

10. ਫ਼ਲੂ ਅਤੇ ਕੋਵਿਡ -19 ਦਾ ਟੀਕਾ ਲਗਵਾਓ ਹੇਅ ਫੀਵਰ (ਐਲਰਜੀ ਵਾਲੇ ਬੁਖਾਰ) ਅਤੇ ਦਮੇ ਦੇ ਲੱ ਛਣ ਕੋਵਿਡ19 ਦੇ ਲੱ ਛਣਾਂ ਦੀ ਤਰ੍ ਹਾਂ ਲੱ ਗ ਸਕਦੇ ਹਨ। ਕੋਵਿਡ-19 ਵਰਗੇ ਲੱ ਛਣ ਹੋਣ ਵਾਲੇ ਕਿਸੇ ਵੀ ਵਿਅਕਤੀ ਨੂੰ ਕੋਵਿਡ -19 ਦਾ ਟੈਸਟ ਕਰਵਾਉਣ ਲਈ ਉਤਸ਼ਾਹਤ ਕੀਤਾ ਜਾਂਦਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਤੁਹਾਡੇ ਰੋਗ ਦੇ ਲੱ ਛਣ ਕੋਵਿਡ-19 ਦੇ ਲੱ ਛਣਾਂ ਨੂੰ ਛੁਪਾ ਤਾਂ ਨਹੀਂ ਰਹੇ ਹਨ। ਕੀ ਤੁਹਾਨੂੰ ਆਪਣੇ ਦਮੇ ਜਾਂ (ਹੇਅ ਫੀਵਰ) ਦੇ ਪ੍ਰਬੰਧਨ ਵਿੱਚ ਸਹਾਇਤਾ ਦੀ ਲੋ ੜ ਹੈ? ਬੁੱਕ ਕਰਨ ਲਈ 1300 234 263 ‘ਤੇ ਫ਼ੋਨ ਕਰੋ ਜਾਂ ਵਧੇਰੇ ਜਾਣਕਾਰੀ ਲਈ ਇੱਥੇ ਕਲਿੱ ਕ ਕਰੋ।


ਸਿਹਤ ਮੁਲਾਂਕਣ ਕੋਵਿਡ-19 ਮਹਾਂਮਾਰੀ ਹੁਣ ਇਸਦੇ ਦੂਜੇ ਸਾਲ ਵਿੱਚ ਹੈ ਅਤੇ ਹਰ ਉਮਰ ਦੇ ਲੋ ਕਾਂ ਲਈ ਇਹ ਯਕੀਨੀ ਕਰਨਾ ਮਹੱਤਵਪੂਰਨ ਹੈ ਕਿ ਉਹ ਆਪਣੇ ਨਿਯਮਤ ਸਿਹਤ ਮੁਲਾਂਕਣਾਂ ਦਾ ਸਮੇਂ ਅਨੁਸਾਰ ਧਿਆਨ ਰੱਖਦੇ ਹਨ। ਇਹ ਖ਼ਾਸ ਕਰਕੇ 45 ਤੋਂ 49 ਸਾਲ ਅਤੇ 75 ਅਤੇ ਇਸ ਤੋਂ ਵੱਧ ਉਮਰ ਦੇ ਲੋ ਕਾਂ ਲਈ ਮਹੱਤਵਪੂਰਣ ਹੈ। ਜੇਕਰ ਤੁਸੀਂ ਇਸ ਉਮਰ ਵਰਗ ਵਿੱਚ ਆਉ ਂਦੇ ਹੋ ਅਤੇ ਮਹਾਂਮਾਰੀ ਦੌਰਾਨ ਆਪਣੇ ਡਾਕਟਰ ਨੂੰ ਮਿਲਣ ਤੋਂ ਪਰਹੇਜ਼ ਕਰ ਰਹੇ ਹੋ, ਤਾਂ ਹੁਣ ਬੁਕ ੱ ਕਰਨ ਅਤੇ ਆਪਣੀ ਸਿਹਤ ਦਾ ਪੇਸਵ ਼ੇ ਰ ਮੁਲਾਂਕਣ ਕਰਵਾਉਣ ਦਾ ਸਮਾਂ ਆ ਗਿਆ ਹੈ।

ਜੇਕਰ ਕਿਸੇ ਖਤਰੇ ਜਾਂ ਚਿੰਤਾਵਾਂ ਦੀ ਪਛਾਣ ਹੁਦ ੰ ੀ ਹੈ ਤਾਂ ਇਸ ਬਾਰੇ ਤੁਹਾਡੇ GP ਨੂੰ ਹੋਰ ਜਾਂਚ ਅਤੇ ਇਲਾਜ ਕਰਨ ਲਈ ਸੂਚਿਤ ਕੀਤਾ ਜਾਵੇਗਾ। ਤੁਹਾਡੀ ਸਿਹਤ ਨੂੰ ਬਰਕਰਾਰ ਰੱਖਣ ਲਈ ਇਸ ਸਮੇਂ ਦੌਰਾਨ ਦੇਖਭਾਲ ਯੋਜਨਾਵਾਂ, ਸਕ੍ਰੀਨਿੰਗਸ ਅਤੇ ਮਾਨਸਿਕ ਸਿਹਤ ਯੋਜਨਾਵਾਂ ਲਾਗੂ ਕੀਤੀਆਂ ਜਾ ਸਕਦੀਆਂ ਹਨ।

45-49 ਸਾਲ ਦੀ ਉਮਰ ਦੇ ਲੋ ਕਾਂ ਲਈ ਸਿਹਤ ਮੁਲਾਂਕਣ

75 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋ ਕਾਂ ਲਈ ਸਿਹਤ ਮੁਲਾਂਕਣ, ਸਿਹਤ ਅਤੇ /ਜਾਂ ਜੀਵਨ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ਲਈ ਸਿਹਤ ਸਮੱਸਿਆਵਾਂ ਅਤੇ ਸਥਿਤੀਆਂ ਦੀ ਪਛਾਣ ਕਰਨ ਦਾ ਢਾਂਚਾਗਤ ਢੰਗ ਪ੍ਰਦਾਨ ਕਰਦਾ ਹੈ ਜੋ ਸੰਭਾਵਤ ਤੌਰ ‘ਤੇ ਰੋਕਥਾਮ ਯੋਗ ਜਾਂ ਦਖਲਅੰਦਾਜ਼ੀ ਦੇ ਯੋਗ ਹੁਦ ੰ ੇ ਹਨ। ਕਿਸੇ ਵਿਅਕਤੀ ਦੀ ਸਿਹਤ ਸਥਿਤੀ ਦਾ ਮੁਲਾਂਕਣ ਕਰਨ ਤੋਂ ਇਲਾਵਾ, ਸਿਹਤ ਮੁਲਾਂਕਣ ਦੀ ਵਰਤੋਂ ਕਾਰਕਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਦੀ ਪਛਾਣ ਕਰਨ ਲਈ ਕੀਤੀ ਜਾਂਦੀ ਹੈ ਜੋ ਕਿਸੇ ਵਿਅਕਤੀ ਦੇ ਸਰੀਰਕ, ਮਨੋਵਿਗਿਆਨਕ ਅਤੇ ਸਮਾਜਿਕ ਕਾਰਜਕਾਰੀ ਪ੍ਰਣਾਲੀ ਨੂੰ ਪ੍ਰਭਾਵਤ ਕਰਦੇ ਹਨ।

ਜੇਕਰ ਤੁਹਾਡੀ ਉਮਰ 45 ਤੋਂ 49 ਸਾਲ ਦੇ ਵਿਚਕਾਰ ਹੈ, ਤਾਂ ਅੰਕੜਿਆਂ ਦੇ ਅਧਾਰ ‘ਤੇ ਤੁਹਾਡੇ ਵਿਚ ਪੁਰਾਣੀਆਂ ਬਿਮਾਰੀਆਂ ਦੇ ਸ਼ੁਰਆ ੂ ਤੀ ਸੰਕਤੇ ਨਜ਼ਰ ਆਉਣ ਦੀ ਵਧੇਰੇ ਸੰਭਾਵਨਾ ਹੈ ਜੋ ਅੱਗੇ ਚੱਲ ਕੇ ਤੁਹਾਡੀ ਸਿਹਤ ਅਤੇ ਤੰਦਰੁਸਤੀ ਨੂੰ ਪ੍ਰਭਾਵਤ ਕਰ ਸਕਦੇ ਹਨ। ਤੁਸੀਂ ਪੁਰਾਣੀਆਂ ਬਿਮਾਰੀਆਂ ਦੀ ਸ਼ੁਰਆ ੂ ਤ ਹੋਣ ਵਿੱਚ ਦੇਰੀ ਕਰਨ ਜਾਂ ਇਸ ਤੋਂ ਬਚਣ ਦੀ ਸਥਿਤੀ ਵਿੱਚ ਵੀ ਹੋ ਸਕਦੇ ਹੋ। ਸਿਹਤ ਮੁਲਾਂਕਣ ਲਈ ਆਉਣਾ ਤੁਹਾਡੀ ਨਰਸ ਜਾਂ ਡਾਕਟਰ ਤੋਂ ਮਹੱਤਵਪੂਰਣ ਸਿਹਤ ਜਾਣਕਾਰੀ ਪ੍ਰਾਪਤ ਕਰਨ ਦਾ ਇੱਕ ਵਧੀਆ ਤਰੀਕਾ ਹੈ। ਇਹ ਤੁਹਾਨੂੰ ਕੁਝ ਪੁਰਾਣੀਆਂ ਬਿਮਾਰੀਆਂ ਦੇ ਜੋਖ਼ਮ ਕਾਰਕਾਂ ਦਾ ਮੁਲਾਂਕਣ ਕਰਨ ਵਿੱਚ ਵੀ ਸਹਾਇਤਾ ਕਰੇਗਾ।

ਇਸ ਵਿੱਚ ਕੀ ਸ਼ਾਮਲ ਹੈ? ਸਿਹਤ ਮੁਲਾਂਕਣਾਂ ਵਿੱਚ ਆਮ ਤੌਰ ‘ਤੇ ਕਿਸੇ ਨਰਸ ਨਾਲ ਇੱਕ ਘੰਟਾ ਸਲਾਹ-ਮਸ਼ਵਰਾ ਹੁਦ ੰ ਾ ਹੈ, ਇਸਦੇ ਬਾਅਦ ਆਮ ਪ੍ਕ ਰੈ ਟੀਸ਼ਨਰ ਨਾਲ ਸਲਾਹ-ਮਸ਼ਵਰਾ ਕੀਤਾ ਜਾਂਦਾ ਹੈ। ਤੁਹਾਡੀ ਮੁਲਾਕਾਤ ਦੌਰਾਨ, ਨਰਸ ਤੁਹਾਨੂੰ ਤੁਹਾਡੇ ਸਿਹਤ ਪਿਛੋਕੜ, ਦਵਾਈਆਂ, ਭੋਜਨ ਅਤੇ ਸ਼ਰਾਬ ਪੀਣ ਬਾਰੇ ਅਤੇ ਤੁਸੀਂ ਤੂਬ ੰ ਾਕੂਨੋਸ਼ੀ ਕਰਦੇ ਹੋ ਜਾਂ ਨਹੀਂ ਪੁਛ ੱ ੇਗੀ। ਤੁਹਾਨੂੰ ਹਾਲ ਹੀ ਵਿੱਚ ਕਰਵਾਏ ਖੂਨ ਦੇ ਟੈਸਟਾਂ ਅਤੇ ਟੀਕਾਕਰਨ ਕਰਵਾਉਣ ਬਾਰੇ ਵੀ ਪੁਛ ੱ ਣਗੇ ਅਤੇ ਤੁਹਾਡੇ ਨਾਲ ਬਹੁਤ ਸਾਰੇ ਮਹੱਤਵਪੂਰਨ ਵਿਸ਼ਿਆਂ ਜਿਵੇਂ ਕਿ ਆਂਤੜੀਆਂ ਦੀ ਜਾਂਚ, ਮਾਨਸਿਕ ਸਿਹਤ, ਕੈਂਸਰ ਦੀ ਜਾਂਚ, ਚਮੜੀ ਦੀ ਜਾਂਚ, ਸਰਵਾਈਕਲ ਸਕ੍ਰੀਨਿੰਗ ਮੈਮਗ ੋ ਰਾ੍ ਮ, ਮਰਦਾਂ ਦੀਆਂ ਸਿਹਤ ਸੰਬਧ ੰ ੀ ਚਿੰਤਾਵਾਂ ਜਾਂ ਹੋਰ ਚੀਜ਼ਾਂ ਜੋ ਤੁਹਾਨੂੰ ਚਿੰਤਤ ਕਰ ਰਹੀ ਹੋਣਗੀਆਂ, ਜਿਵੇਂ ਵਿੱਤ ਜਾਂ ਤਣਾਅਪੂਰਨ ਜੀਵਨ ਸਥਿਤੀਆਂ ਬਾਰੇ ਗੱਲ ਕਰਨਗੇ।

75 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋ ਕਾਂ ਲਈ ਸਿਹਤ ਮੁਲਾਂਕਣ

ADPV ਹੈਲਥ ਦੀਆਂ ਸਾਰੀਆਂ ਨਰਸਾਂ ਸਿਹਤ ਮੁਲਾਂਕਣ ਕਰਨ ਦੇ ਯੋਗ ਹਨ। ਤੁਹਾਡੀਆਂ ਜ਼ਰੂਰਤਾਂ ਦੇ ਅਧਾਰ 'ਤੇ ਸਾਡੇ ਕੋਲ ਨਰਸਾਂ ਹਨ ਜੋ ਇੰਨ੍ਹਾਂ ਵਿੱਚ ਮੁਹਾਰਤ ਰੱਖਦੀਆਂ ਹਨ: ਦਮੇ ਦੀ ਸਿੱਖਿਆ, ਸਰਵਾਈਕਲ ਸਕ੍ਰੀਨਿੰਗ, ਪੁਰਾਣੀ ਬਿਮਾਰੀ ਪ੍ਰਬਧ ੰ ਨ, ਮਲ-ਤਿਆਗ 'ਤੇ ਕਾਬੂਹੀਣਤਾ ਦਾ ਮੁਲਾਂਕਣ ਅਤੇ ਟੀਕਾਕਰਨ। ਵਧੇਰੇ ਜਾਣਕਾਰੀ ਲਈ ਐਲੀਸਨ - DPV ਹੈਲਥ ਦੇ ਕਲੀਨੀਕਲ ਨਰਸ ਕੋਆਰਡੀਨੇਟਰ ਵੱਲੋਂ 45-49 ਸਾਲ ਦੀ ਉਮਰ ਦੇ ਲੋ ਕਾਂ ਦੇ ਸਿਹਤ ਮੁਲਾਂਕਣਾਂ ਬਾਰੇ ਹੇਠਾਂ ਦਿੱਤੀ ਵੀਡੀਓ ਵੇਖੋ।

ਸਿਹਤ ਮੁਲਾਂਕਣਾਂ ਬਾਰੇ ਵਧੇਰੇ ਜਾਣਕਾਰੀ ਦੀ ਲੋ ੜ ਹੈ ਜਾਂ ਆਪਣੀ ਯੋਗਤਾ ਬਾਰੇ ਚਰਚਾ ਦੀ ਜ਼ਰੂਰਤ ਹੈ? ਅਪਾਇੰਟਮੈਂਟ ਦਾ ਸਮਾਂ ਲੈ ਣ ਲਈ 1300 234 263 ‘ਤੇ ਕਾਲ ਕਰੋ।

5


ਬੱਚਿਆਂ ਲਈ

ਦੰਦਾਂ ਦੀ ਦੇਖਭਾਲ ਆਪਣੇ ਬੱਚੇ ਨੂੰ ਉਹਨਾਂ ਦੇ ਦੰਦਾਂ ਅਤੇ ਮਸੂੜਿਆਂ ਦੀ ਦੇਖਭਾਲ ਕਿਵੇਂ ਕਰਨੀ ਹੈ ਇਸ ਬਾਰੇ ਸਿਖਾਉਣਾ, ਉਨ੍ ਹਾਂ ਦੀ ਸਮੁੱਚੀ ਸਿਹਤ ਸੰਭਾਲ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਇਸ ਵਿੱਚ ਉਨ੍ ਹਾਂ ਨੂੰ ਦਿਨ ਵਿੱਚ ਦੋ ਵਾਰ ਆਪਣੇ ਦੰਦਾਂ ਨੂੰ ਬੁਰਸ਼ ਕਰਨ ਵਿੱਚ ਮਦਦ ਕਰਨਾ, ਉਨ੍ ਹਾਂ ਨੂੰ ਫਲੌ ਸ ਕਰਨ ਦੇ ਤਰੀਕੇ ਸਿਖਾਉਣਾ, ਉਨ੍ ਹਾਂ ਨੂੰ ਭੋਜਨ ਦੀ ਚੰਗੀ ਚੋਣ ਕਰਨ ਵਿੱਚ ਸਹਾਇਤਾ ਕਰਨਾ ਅਤੇ ਨਿਯਮਤ ਜਾਂਚਾਂ ਲਈ ਉਨ੍ ਹਾਂ ਨੂੰ ਦੰਦਾਂ ਦੇ ਡਾਕਟਰ ਕੋਲ ਲਿਜਾਣਾ ਸ਼ਾਮਲ ਹੈ।

1. ਜਲਦੀ ਸ਼ੁਰਆ ੂ ਤ ਕਰੋ ਬਹੁਤੇ ਬੱਚੇ ਛੇ ਤੋਂ ਬਾਰਾਂ ਮਹੀਨਿਆਂ ਦੀ ਉਮਰ ਦੇ ਵਿੱਚ ਆਪਣੇ ਪਹਿਲੇ ਦੰਦ ਕੱਢ ਲੈਂ ਦੇ ਹਨ। ਜਿਵੇਂ ਹੀ ਉਨ੍ ਹਾਂ ਦੇ ਪਹਿਲੇ ਦੰਦ ਆਉ ਂਦੇ ਹਨ, ਬੱਚੇ ਦੇ ਦੰਦਾਂ ਦੀ ਦੇਖਭਾਲ ਸ਼ੁਰੂ ਕਰਨਾ ਇੱਕ ਚੰਗਾ ਵਿਚਾਰ ਹੈ ਅਤੇ ਜ਼ਿਆਦਾਤਰ ਦੰਦਾਂ ਦੇ ਡਾਕਟਰ ਬੱਚਿਆਂ ਨੂੰ ਦੋ ਸਾਲਾਂ ਦੀ ਉਮਰ ਵਿੱਚ ਦੰਦਾਂ ਦੀ ਜਾਂਚ ਸਬੰਧੀ ਡਾਕਟਰ ਕੋਲ ਜਾਣ ਦੀ ਸਿਫਾਰਸ਼ ਕਰਦੇ ਹਨ। ਜਲਦੀ ਸ਼ੁਰੂ ਕਰਨਾ ਤੁਹਾਡੇ ਬੱਚੇ ਨੂੰ ਮੂੰਹ ਦੀ ਸਿਹਤ ਸੰਭਾਲ ਬਾਰੇ ਸਿਖਾਉਣ ਵਿੱਚ ਤੁਹਾਡੀ ਮਦਦ ਕਰਦਾ ਹੈ। ਇਸ ਨਾਲ ਤੁਹਾਡੇ ਦੰਦਾਂ ਦੇ ਡਾਕਟਰ ਨੂੰ ਤੁਹਾਡੇ ਬੱਚੇ ਦੇ ਦੰਦਾਂ ਦੇ ਵਿਕਾਸ ਦੀ ਨਿਗਰਾਨੀ ਕਰਨ ਦਾ ਮੌਕਾ ਵੀ ਮਿਲਦਾ ਹੈ।

2. ਆਪਣੇ ਬੱਚੇ ਨੂੰ ਸਿਖਾਓ ਆਪਣੇ ਬੱਚੇ ਨੂੰ ਨਿੱ ਕੀ ਉਮਰ ਵਿੱਚ ਦੰਦਾਂ ਦੀ ਦੇਖਭਾਲ ਕਰਨਾ ਸਿਖਾਉਣਾ ਉਨ੍ ਹਾਂ ਨੂੰ ਜੀਵਨ ਵਿੱਚ ਇੱਕ ਵਧੀਆ ਸ਼ੁਰਆ ੂ ਤ ਦੇਣ ਵਿੱਚ ਸਹਾਇਤਾ ਕਰਦਾ ਹੈ। ਆਪਣੇ ਬੱਚੇ ਨੂੰ ਬੁਰਸ਼ ਕਰਨ ਵਿੱਚ ਸਹਾਇਤਾ ਕਰਨ ਦੇ ਨਾਲ-ਨਾਲ, ਆਪਣੇ ਬੱਚੇ ਨੂੰ ਤੁਹਾਡੇ ਦੰਦਾਂ ਨੂੰ ਬੁਰਸ਼ ਕਰਦੇ ਵੇਖਣ ਦੇਣਾ ਵੀ ਇੱਕ ਵਧੀਆ ਵਿਚਾਰ ਹੈ। ਇਹ ਤੁਹਾਡੇ ਬੱਚੇ ਨੂੰ ਦੰਦਾਂ ਅਤੇ ਦੰਦਾਂ ਦੀ ਦੇਖਭਾਲ ਕਰਨ ਦੀ ਗੱਲ ਦੇ ਬਹੁਤ ਸਾਰੇ ਮੌਕੇ ਪ੍ਰਦਾਨ ਕਰੇਗਾ। ਇਹ ਤੁਹਾਡੇ ਬੱਚੇ ਨੂੰ ਚੰਗੀ ਮੂੰਹ ਦੀ ਸਫ਼ਾਈ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਵਿੱਚ ਤੁਹਾਡੀ ਮਦਦ ਕਰੇਗਾ।

ਟੁਥ ੱ ਅਰਾਈਵਲ ਚਾਰਟ

(ਦੰਦ ਆਉਣ ਦੇ ਸਮੇਂ ਸੰਬੰਧੀ ਚਾਰਟ) ਡਾਊਨਲੋ ਡ ਕਰਨ ਲਈ ਇੱਥੇ ਕਲਿੱ ਕ ਕਰੋ।

ਸ਼ਾਇਦ ਦੋ ਸਾਲ ਦੀ ਉਮਰ ਤਕ ਆਪਣੇ ਆਪ ਟੁਥ ੱ ਬ੍ਰਸ਼ ਫੜਨ ਦੇ ਯੋਗ ਹੋਵਗ ੇ ਾ। ਇਹ ਉਹਨਾਂ ਨੂੰ ਪ੍ਰਕਿਰਿਆ ਵਿੱਚ ਸ਼ਾਮਲ ਮਹਿਸੂਸ ਕਰਨ ਵਿੱਚ ਸਹਾਇਤਾ ਕਰਦਾ ਹੈ। ਯਾਦ ਰੱਖੋ, ਹਾਲਾਂਕਿ, ਜਦੋਂ ਤੱਕ ਤੁਹਾਡੇ ਬੱਚੇ ਲਗਭਗ ਅੱਠ ਸਾਲ ਦੇ ਨਹੀਂ ਹੁਦ ੰ ੇ ਉਦੋਂ ਤੱਕ ਉਹਨਾਂ ਨੂੰ ਆਪਣੇ ਦੰਦਾਂ ਨੂੰ ਸਾਫ਼ ਕਰਨ ਲਈ ਸਹਾਇਤਾ ਅਤੇ ਨਿਗਰਾਨੀ ਦੀ ਜ਼ਰੂਰਤ ਹੋਵਗ ੇ ੀ।

4. ਦੰਦਾਂ ਵਿਚਕਾਰ ਫਲੌ ਸਿੰਗ ਕਰਨਾ (ਧਾਗੇ ਨਾਲ ਦੰਦ ਸਾਫ਼ ਕਰਨਾ) ਦੰਦਾਂ ਵਿਚਕਾਰ ਫਲੌ ਸਿੰਗ ਕਰਨਾ (ਧਾਗੇ ਨਾਲ ਦੰਦ ਸਾਫ਼ ਕਰਨਾ) ਆਪਣੇ ਬੱਚੇ ਨੂੰ ਸਿਖਾਉਣ ਲਈ ਇੱਕ ਮਹੱਤਵਪੂਰਨ ਹੁਨਰ ਹੈ। ਇਹ ਜਾਂ ਤਾਂ ਫਲੌ ਸ ਜਾਂ ਇੰਟਰ-ਡੈਂਟਲ (ਦੰਦਾਂ ਦੇ ਵਿਚਕਾਰ ਜਾਣ ਵਾਲੇ ) ਬੁਰਸ਼ ਨਾਲ ਕੀਤਾ ਜਾ ਸਕਦਾ ਹੈ। ਫਲੌ ਸਿੰਗ, ਦੰਦਾਂ ਦੇ ਵਿਚਕਾਰੋਂ ਭੋਜਨ ਅਤੇ ਮਸੂੜਿਆ ਦੇ ਆਲੇ ਦੁਆਲਿਓ ਂ ਕਰੇੜੇ ਨੂੰ ਹਟਾਉਣ ਵਿੱਚ ਸਹਾਇਤਾ ਕਰਦੀ ਹੈ। ਆਪਣੇ ਬੱਚੇ ਨੂੰ ਦਿਖਾਓ ਕਿ ਫਲੌ ਸ ਕਿਵੇਂ ਕਰਨਾ ਹੈ ਅਤੇ ਦੋ ਸਾਲ ਦੀ ਉਮਰ ਤੋਂ ਬਾਅਦ ਦਿਨ ਵਿੱਚ ਇੱਕ ਵਾਰ ਫਲੌ ਸ ਕਰਨ ਵਿੱਚ ਉਹਨਾਂ ਦੀ ਸਹਾਇਤਾ ਕਰੋ।

5. ਦੰਦਾਂ ਦੇ ਡਾਕਟਰ ਨੂੰ ਮਿਲੋ ਆਮ ਤੌਰ 'ਤੇ ਬੱਚਿਆਂ ਨੂੰ ਇੱਕ ਸਾਲ ਦੇ ਹੋਣ ਤੱਕ ਜਾਂ ਜਦੋਂ ਉਨ੍ ਹਾਂ ਦੇ ਪਹਿਲੇ ਦੰਦ ਆਉ ਂਦੇ ਹਨ, ਜੋ ਵੀ ਪਹਿਲਾਂ ਹੁਦ ੰ ਾ ਹੈ ਉਦੋਂ ਦੰਦਾਂ ਦੇ ਡਾਕਟਰ ਨੂੰ ਮਿਲਣਾ ਚਾਹੀਦਾ ਹੈ। ਉਸ ਤੋਂ ਬਾਅਦ, ਤੁਹਾਡਾ ਦੰਦਾਂ ਦਾ ਡਾਕਟਰ ਤੁਹਾਨੂੰ ਦੱਸੇਗਾ ਕਿ ਕਿੰਨੀ ਵਾਰ ਆਪਣੇ ਬੱਚੇ ਨੂੰ ਚੈੱਕ-ਅੱਪ ਲਈ ਲਿਆਉਣਾ ਹੈ (ਆਮ ਤੌਰ 'ਤੇ ਹਰ 6-12 ਮਹੀਨੇ ਵਿਚਕਾਰ)।

DPV ਹੈਲਥ ਡੈਂਟਲ ਅਸਿਸਟੈਂਟ-ਕੈਰੀ ਦੁਆਰਾ ਬੱਚਿਆਂ ਦੇ ਦੰਦਾਂ ਦੀ ਦੇਖਭਾਲ ਕਿਵੇਂ ਕਰੀਏ ਇਸ ਬਾਰੇ ਸੁਝਾਅ ਲੈ ਣ ਲਈ ਇਹ ਵੀਡੀਓ ਦੇਖੋ।

3. ਦਿਨ ਵਿੱਚ ਦੋ ਵਾਰ ਬੁਰਸ਼ ਕਰਨਾ ਛੋਟੇ ਬੱਚਿਆਂ ਦੇ ਦੰਦਾਂ ਨੂੰ ਦਿਨ ਵਿੱਚ ਦੋ ਵਾਰ ਸਾਫ਼ ਕਰਨ ਦੀ ਜ਼ਰੂਰਤ ਹੁਦ ੰ ੀ ਹੈ, ਇਸ ਲਈ ਸਵੇਰੇ ਅਤੇ ਸੌਣ ਤੋਂ ਪਹਿਲਾਂ ਸ਼ਾਮ ਦੀ ਰੁਟੀਨ ਬਣਾਉਣਾ ਕਰਨਾ ਇੱਕ ਚੰਗਾ ਵਿਚਾਰ ਹੈ। ਇੱਕ ਛੋਟੇ, ਨਰਮ ਟੁਥ ੱ ਬਰੱਸ਼ ਦੀ ਵਰਤੋਂ ਕਰਨਾ ਸਭ ਤੋਂ ਵਧੀਆ ਹੈ ਜੋ ਦੋ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਬਣਾਇਆ ਗਿਆ ਹੈ। ਜੇਕਰ ਤੁਹਾਡਾ ਬੱਚਾ 18 ਮਹੀਨਿਆਂ ਤੋਂ ਛੋਟਾ ਹੈ, ਤਾਂ ਉਨ੍ ਹਾਂ ਦੇ ਦੰਦਾਂ ਨੂੰ ਕੇਵਲ ਪਾਣੀ ਅਤੇ ਨਰਮ ਬੁਰਸ਼ ਨਾਲ ਸਾਫ਼ ਕਰਨਾ ਠੀਕ ਹੈ। ਜਦੋਂ ਤੁਹਾਡਾ ਬੱਚਾ ਦੋ ਸਾਲ ਜਾਂ ਇਸ ਤੋਂ ਵੱਧ ਉਮਰ ਦਾ ਹੋ ਜਾਂਦਾ ਹੈ ਤਾਂ ਜਦੋਂ ਤੱਕ ਤੁਹਾਡਾ ਦੰਦਾਂ ਦਾ ਡਾਕਟਰ ਉਚੱ ਫਲੋ ਰਾਈਡ ਵਾਲੇ ਟੁਥ ੱ ਪੇਸਟ ਦਾ ਸੁਝਾਅ ਨਹੀਂ ਦਿੰਦਾ ਉਦੋ ਤੱਕ ਮਟਰ ਦੇ ਆਕਾਰ ਦੇ ਘੱਟ ਫਲੋ ਰਾਈਡ ਵਾਲੇ 6 ਟੁਥ ੱ ਪੇਸਟ ਦੀ ਵਰਤੋਂ ਕਰਨਾ ਇੱਕ ਚੰਗਾ ਵਿਕਲਪ ਹੁਦ ੰ ਾ ਹੈ। ਤੁਹਾਡਾ ਬੱਚਾ

6

ਕੀ ਦੰਦਾਂ ਦੀ ਜਾਂਚ ਕਰਵਾਉਣ ਦੀ ਲੋ ੜ ਹੈ?

ਬੁੱਕ ਕਰਨ 1300 234 263 ‘ਤੇ ਕਾਲ ਕਰੋ ਜਾਂ ਵਧੇਰੇ ਜਾਣਕਾਰੀ ਲਈ ਇੱਥੇ ਕਲਿੱ ਕ ਕਰੋ।


ਸਿਹਤਮੰਦ ਬੁਢਾਪਾ ਕੀ ਤੁਸੀਂ ਜਾਣਦੇ ਹੋ ਕਿ ਜੋ ਲੋ ਕ ਨਿਯਮਿਤ ਤੌਰ ‘ਤੇ ਕਸਰਤ ਕਰਦੇ ਹਨ ਉਹ ਲੰ ਮੀ ਉਮਰ ਭੋਗਦੇ ਹਨ? ਹਾਲ ਹੀ ਵਿੱਚ ਕੀਤੇ ਅਧਿਐਨ ਦਰਸਾਉ ਂਦੇ ਹਨ ਕਿ ਚੰਗੇ ਤੰਦਰੁਸਤੀ ਦੇ ਪੱਧਰ ਵਾਲੇ ਲੋ ਕ ਕਸਰਤ ਨਾ ਕਰਨ ਵਾਲੇ ਲੋ ਕਾਂ ਨਾਲੋਂ 6.9 ਸਾਲਾਂ ਤੱਕ ਵੱਧ ਜੀਅ ਸਕਦੇ ਹਨ। ਉਨ੍ ਹਾਂ ਦੇ ਜੀਵਨ ਦੀ ਗੁਣਵੱਤਾ ਵੀ ਬਿਹਤਰ ਹੋਣ ਦੀ ਸੰਭਾਵਨਾ ਹੁਦ ੰ ੀ ਹੈ। ਜੇਕਰ ਤੁਸੀਂ ਜਾਂ ਕੋਈ ਜਿਸ ਦੀ ਤੁਸੀਂ ਪਰਵਾਹ ਕਰਦੇ ਹੋ, ਸਰਗਰਮ ਰਹਿਣ ਲਈ ਜੱਦ-ੋ ਜਹਿਦ ਕਰ ਰਿਹਾ ਹੈ, ਤਾਂ ਕਸਰਤ ਮਾਹਰ ਫਿਜ਼ੀਓਲੋ ਜਿਸਟ ਨਾਲ ਗੱਲਬਾਤ ਕਰਨਾ ਫਾਇਦੇਮੰਦ ਹੈ।

ਕਸਰਤ ਮਾਹਰ ਫਿਜ਼ੀਓਲੋ ਜਿਸਟ ਨੂੰ ਮਿਲਣ ਦੀ ਮਹੱਤਤਾ

ਕਸਰਤ ਸਰੀਰ ਵਿਗਿਆਨ (ਐਕਸਰਸਾਈਜ਼ ਫਿਜ਼ੀਓਲੋ ਜੀ) ਕੀ ਹੈ?

ਕਸਰਤ ਮਾਹਰ ਫਿਜ਼ੀਓਲੋ ਜਿਸਟ ਉਹ ਸਿਹਤ ਪੇਸ਼ੇਵਰ ਹੁਦ ੰ ੇ ਹਨ ਜੋ ਮਾਸਪੇਸ਼ੀਆਂ ਅਤੇ ਹੱਡੀ ਤੰਤਰ ਦੀਆਂ ਸੱਟਾਂ ਅਤੇ ਪੁਰਾਣੀਆਂ ਡਾਕਟਰੀ ਸਥਿਤੀਆਂ ਦੀ ਵਿਸ਼ਾਲ ਸ਼੍ਰੇਣੀ ਦੇ ਪ੍ਰਬੰਧਨ ਅਤੇ ਰੋਕਥਾਮ ਲਈ ਕਸਰਤ ਦੀ ਵਰਤੋਂ ਵਿੱਚ ਮੁਹਾਰਤ ਰੱਖਦੇ ਹਨ। ਕਸਰਤ ਸਰੀਰ ਵਿਗਿਆਨ ਤੁਹਾਡੀ ਸਮੁੱਚੀ ਸਿਹਤ ਅਤੇ ਤੰਦਰੁਸਤੀ ਨੂੰ ਬਿਹਤਰ ਬਣਾਉਣ ਵਿੱਚ ਸਹਾਇਤਾ ਕਰ ਸਕਦੀ ਹੈ। ਉਹ ਉਨ੍ ਹਾਂ ਲੋ ਕਾਂ ਦੀ ਮਦਦ ਵੀ ਕਰਦੇ ਹਨ ਉਹ ਉਨ੍ ਹਾਂ ਲੋ ਕਾਂ ਦੀ ਮਦਦ ਵੀ ਕਰਦੇ ਹਨ ਜੋ ਗੰਭੀਰ ਡਾਕਟਰੀ ਸਥਿਤੀਆਂ ਅਤੇ ਸੱਟਾਂ ਵਿਕਸਤ ਕਰਨ ਦੇ ਜ਼ੋਖਮ 'ਤੇ ਹੁਦ ੰ ੇ ਹਨ। ਕਸਰਤ ਸਰੀਰ ਵਿਗਿਆਨ ਵਿੱਚ ਕਸਰਤ-ਅਧਾਰਤ ਇਲਾਜ, ਸਿੱਖਿਆ, ਸਹਾਇਤਾ ਅਤੇ ਸਲਾਹ ਦੀ ਵਰਤੋਂ ਸ਼ਾਮਲ ਹੈ। ਕਸਰਤ ਮਾਹਰ ਫਿਜ਼ੀਓਲੋ ਜਿਸਟ ਲੋ ਕਾਂ ਦੀ ਕਸਰਤ ਆਦਤਾਂ ਦੇ ਨਾਲ ਜੀਵਨਸ਼ੈਲੀ ਵਿੱਚ ਮਹੱਤਵਪੂਰਣ ਤਬਦੀਲੀਆਂ ਕਰਨ ਵਿੱਚ ਵੀ ਸਹਾਇਤਾ ਕਰਦੇ ਹਨ।

ਕਸਰਤ ਸਰੀਰ ਵਿਗਿਆਨ (ਐਕਸਰਸਾਈਜ਼ ਫਿਜ਼ੀਓਲੋ ਜੀ) ਦੀ ਵਰਤੋਂ ਕਿਸ ਲਈ ਕੀਤੀ ਜਾਂਦੀ ਹੈ? ਕਸਰਤ ਸਰੀਰ ਵਿਗਿਆਨ (ਐਕਸਰਸਾਈਜ਼ ਫਿਜ਼ੀਓਲੋ ਜੀ) ਹੇਠ ਦਿੱਤੀਆਂ ਮੈਡੀਕਲ ਸਥਿਤੀਆਂ ਦੇ ਪ੍ਰਬੰਧਨ ਦਾ ਇੱਕ ਪ੍ਰਭਾਵਸ਼ਾਲੀ ਤਰੀਕਾ ਹੈ: > ਗਠੀਆ ਅਤੇ ਮਾਸਪੇਸ਼ੀਆਂ ਅਤੇ ਹੱਡੀ ਤੰਤਰ ਦੇ ਹੋਰ ਦੇ ਦਰਦ > ਕੈਂਸਰ > ਉਦਾਸੀਪਣ (ਡਿਪ੍ਰੈਸ਼ਨ), ਚਿੰਤਾ ਅਤੇ ਤਣਾਅ > ਸ਼ੂਗਰ ਰੋਗ > ਡਿੱਗਣ ਤੋਂ ਬਚਾਓ ਕਰਨਾ > ਦਿਲ ਦੀ ਬਿਮਾਰੀ > ਤੰਤੂ ਵਿਗਿਆਨ ਸੰਬੰਧੀ (ਨਿਊਰੋਲੋਜੀਕਲ) ਸਥਿਤੀਆਂ > ਮੋਟਾਪਾ > ਓਸਟੀਓਪੋਰਸੋ ਿਸ (ਹੱਡੀਆਂ ਦਾ ਕੈਂਸਰ)

ਕਸਰਤ ਮਾਹਰ ਫਿਜ਼ੀਓਲੋ ਜਿਸਟ ਨੂੰ ਮਿਲਣ ਲਈ ਤੁਹਾਨੂੰ ਸਰੀਰਕ ਆਕਾਰ ਪੱਖੋਂ ਫਿੱਟ ਹੋਣ ਦੀ ਜ਼ਰੂਰਤ ਨਹੀਂ ਹੈ ਐਕਸਰਸਾਈਜ਼ ਫਿਜ਼ੀਓਲੋ ਜੀ ਬਾਰੇ ਯਾਦ ਰੱਖਣ ਵਾਲੀ ਮਹੱਤਵਪੂਰਣ ਗੱਲ ਇਹ ਹੈ ਕਿ ਹਰ ਉਮਰ ਅਤੇ ਸਮਰੱਥਾ ਵਾਲੇ ਲੋ ਕ ਇਸ ਤੋਂ ਲਾਭ ਪ੍ਰਾਪਤ ਕਰ ਸਕਦੇ ਹਨ। ਇੱਕ ਹੀ ਦਿਨ ਵਿੱਚ, ਐਕਸਰਸਾਈਜ਼ ਫਿਜ਼ੀਓਲੋ ਜਿਸਟ ਚੋਟੀ ਦੇ ਖਿਡਾਰੀਆਂ ਦੇ ਨਾਲ, ਅਪਾਹਜ ਲੋ ਕਾਂ, ਬਜ਼ੁਰਗਾਂ ਅਤੇ ਇਹਨਾਂ ਦੇ ਵਿਚਕਾਰ ਦੇ ਹਰ ਕਿਸੇ ਤਰ੍ ਹਾਂ ਦੇ ਵਿਅਕਤੀ ਨਾਲ ਕੰਮ ਕਰ ਸਕਦੇ ਹਨ। ਦਰਅਸਲ, ਕਸਰਤ ਸਰੀਰ ਵਿਗਿਆਨ (ਐਕਸਰਸਾਈਜ਼ ਫਿਜ਼ੀਓਲੋ ਜੀ) ਉਨ੍ ਹਾਂ ਲੋ ਕਾਂ ਲਈ ਬਹੁਤ ਵਧੀਆ ਹੈ ਜੋ ਇਹ ਮਹਿਸੂਸ ਕਰਦੇ ਹਨ: > ਚੱਲਣ-ਫਿਰਨ ਵਿੱਚ ਕਮੀ > ਡੀਕੰਡੀਸ਼ਨਿੰ ਗ > ਕਮਜ਼ੋਰੀ > ਕਿਰਿਆਸ਼ੀਲਤਾ ਦੀ ਘਾਟ > ਥਕਾਵਟ > ਸੰਤੁਲਨ ਬਣਾਉਣ ਵਿੱਚ ਸਮੱਸਿਆਵਾਂ ਸਿਮੋਨ- DPV ਹੈਲਥ ਦੇ ਕਸਰਤ ਫਿਜ਼ੀਓਲੋ ਜਿਸਟ ਦੁਆਰਾ ਕੀਤੀਆਂ ਇਹ ਸਧਾਰਨ ਕਸਰਤਾਂ ਵੇਖੋ ਜੋ ਤੁਸੀਂ ਘਰ ਵਿੱਚ ਹੀ ਕਰ ਸਕਦੇ ਹੋ

ਕਸਰਤ ਕਰਨ ਲਈ ਵਿਅਕਤੀਗਤ 'ਤੌਰ 'ਤੇ ਤਿਆਰ ਕੀਤੀ ਗਈ ਪਹੁਚ ੰ ਹਰ ਕਿਸੇ ਦੀ ਸਿਹਤ ਦੀਆਂ ਜ਼ਰੂਰਤਾਂ ਵੱਖਰੀਆਂ ਹੁਦ ੰ ੀਆ ਹਨ ਅਤੇ ਕਸਰਤ ਕਰਨ ਲਈ ਕੋਈ ਇੱਕ ਕਸਰਤ ਸਭ ਲਈ ਢੁਕ ੱ ਵੀਂ ਨਹੀਂ ਹੋ ਸਕਦੀ ਹੈ। ਜਦੋਂ ਤੁਸੀਂ ਐਕਸਰਸਾਈਜ਼ ਫਿਜ਼ੀਓਲੋ ਜਿਸਟ ਨੂੰ ਮਿਲਦੇ ਹੋ ਤਾਂ ਉਹ ਤੁਹਾਡੇ ਸਰੀਰ ਦਾ ਮੁਲਾਂਕਣ ਕਰਨਗੇ ਅਤੇ ਤੁਹਾਡੀਆਂ ਵਿਸ਼ੇਸ਼ ਜ਼ਰੂਰਤਾਂ ਦੇ ਅਨੁਸਾਰ ਇੱਕ ਢੁਕ ੱ ਵਾਂ ਕਸਰਤ ਪ੍ਰੋਗਰਾਮ ਤਿਆਰ ਕਰਨਗੇ।

ਕੀ ਹੋਰ ਜਾਣਕਾਰੀ ਦੀ ਜ਼ਰੂਰਤ ਹੈ? ਬੁੱਕ ਕਰਨ ਲਈ 1300 234 263 ‘ਤੇ ਕਾਲ ਕਰੋ ਜਾਂ ਵਧੇਰੇ ਜਾਣਕਾਰੀ ਲਈ ਇੱਥੇ ਕਲਿੱ ਕ ਕਰੋ। 7


ਨੋਕ-ਝੋਕ ਕਰਕੇ ਖਾਣ ਵਾਲਿਆਂ ਦੀ ਸਹਾਇਤਾ ਲਈ

5 ਸੁਝਾਅ

ਨੋਕ-ਝੋਕ ਕਰਕੇ ਖਾਣਾ ਮਾਪਿਆਂ ਲਈ ਇੱਕ ਆਮ ਤਣਾਅ ਅਤੇ ਚਿੰਤਾ ਹੈ, ਖੁਸ਼ਕਿਸਮਤੀ ਨਾਲ ਬਹੁਤ ਸਾਰੀਆਂ ਸਬੂਤ-ਅਧਾਰਤ ਰਣਨੀਤੀਆਂ ਹਨ ਜੋ ਮਦਦ ਕਰ ਸਕਦੀਆਂ ਹਨ। 1. ਆਰਾਮਦਾਇਕ ਪਰਿਵਾਰਕ ਭੋਜਨ ਮਾਹੌਲ ਪਰਿਵਾਰ ਦੇ ਨਾਲ ਇੱਕ ਖੁਸ਼ੀ ਭਰਿਆ ਅਤੇ ਸਮਾਜਿਕ ਭੋਜਨ ਦਾ ਵਾਤਾਵਰਨ ਬਣਾਓ ਅਤੇ ਖਾਣੇ ਦਾ ਸਮਾਂ ਢਾਂਚਾਗਤ ਕਰੋ (ਖਾਣੇ ਦਾ ਸਮਾਂ ਨਿਰਧਾਰਤ ਕਰੋ), ਖਾਣੇ ਦੀ ਸਮਾਂ ਸੀਮਾ ਰੱਖੋ (20-30 ਮਿੰਟ), ਭੋਜਨ ਤੋਂ ਪਹਿਲਾਂ ਸ਼ਾਂਤ ਗਤੀਵਿਧੀਆਂ, ਅਤੇ ਧਿਆਨ ਭੰਗ ਕਰਨ ਵਾਲੀਆਂ ਚੀਜਾਂ (ਟੀਵੀ, ਗੇਮਸ) ਨੂੰ ਦੂਰ ਕਰੋ। 2. ਮਾਪੇ ਭੋਜਨ ਮੁਹਈ ੱ ਆ ਕਰਦੇ ਹਨ, ਬੱਚੇ ਫ਼ੈਸਲਾ ਕਰਦੇ ਹਨ ਆਪਣੇ ਬੱਚੇ ਨੂੰ ਕਈ ਵੱਖੋ-ਵੱਖਰੇ ਭੋਜਨ ਵਿਕਲਪ ਪ੍ਰਦਾਨ ਕਰੋ (ਇੱਕ ਸਮੇਂ ਵਿੱਚ 2-3) ਅਤੇ ਉਹਨਾਂ ਨੂੰ ਇਹ ਫ਼ੈਸਲਾ ਕਰਨ ਦਿਓ ਕਿ ਉਹ ਕੀ ਅਤੇ ਕਿੰਨਾ ਖਾਣਾ ਚਾਹੁਦ ੰ ੇ ਹਨ। ਆਪਣੇ ਬੱਚੇ ਨੂੰ ਵਿਕਲਪ ਪ੍ਰਦਾਨ ਕਰਨਾ ਉਹਨਾਂ ਨੂੰ ਵਧੇਰੇ ਖੁਦਮੁਖਤਿਆਰ ਮਹਿਸੂਸ ਕਰਨ ਵਿੱਚ ਸਹਾਇਤਾ ਕਰਦਾ ਹੈ ਅਤੇ ਭੋਜਨ ਦੇ ਸਮੇਂ ਵਿਰੋਧ ਨੂੰ ਘਟਾਉ ਂਦਾ ਹੈ। ਨਵੇਂ ਭੋਜਨ ਦੇ ਛੋਟੇ ਟੁਕੜਿਆਂ ਨਾਲ ਸ਼ੁਰੂ ਕਰੋ ਅਤੇ ਜਾਣੇ ਪਹਿਚਾਣੇ ਜਾਂ ਪਸੰਦੀਦਾ ਭੋਜਨ ਨਾਲ ਦਿਓ। 3. ਵਾਰ-ਵਾਰ ਦੁਹਰਾਉਣਾ, ਵਿਭਿੰਨਤਾ ਅਤੇ ਬਾਰੰਬਾਰਤਾ ਤੁਹਾਡਾ ਬੱਚਾ ਕਿਸੇ ਭੋਜਨ ਨੂੰ ਖਾਣ ਤੋਂ ਇਨਕਾਰ ਕਰ ਸਕਦਾ ਹੈ ਅਤੇ ਨਾਪਸੰਦ ਕਰ ਸਕਦਾ ਹੈ ਪਰ ਦ੍ਰਿੜਤਾ ਕੁਜ ੰ ੀ ਹੈ, ਤੁਹਾਡੇ ਬੱਚੇ ਦੁਆਰਾ ਕਿਸੇ ਨਵੇਂ ਭੋਜਨ ਨੂੰ ਖਾਣ ਦਾ ਫ਼ੈਸਲਾ ਕਰਨ ਵਿੱਚ 8 ਤੋਂ 15 ਵਾਰ ਦਾ ਸਮਾਂ ਲੱ ਗ ਸਕਦਾ ਹੈ। ਨਿਯਮਤ ਅਧਾਰ 'ਤੇ ਕਈ ਤਰ੍ ਹਾਂ ਦੇ ਨਵੇਂ ਭੋਜਨ ਦੀ ਪੇਸ਼ਕਸ਼ ਕਰੋ ਅਤੇ ਇਹ ਯਕੀਨੀ ਬਣਾਓ ਕਿ ਮੁਹਈ ੱ ਆ ਕੀਤੇ ਗਏ ਭੋਜਨ ਪਰਿਵਾਰਕ ਭੋਜਨ ਦੇ ਵਰਗੇ ਹੀ ਹਨ।

ਆਪਣੇ ਬੱਚੇ ਨੂੰ ਭੋਜਨ-ਰਹਿਤ ਇਨਾਮਾਂ ਜਿਵੇਂ ਕਿ ਸਟਿੱਕਰ ਚਾਰਟ, ਗੇਮਾਂ ਅਤੇ ਪਾਰਕ ਵਿੱਚ ਲਿਜਾਣ ਵਰਗੇ ਇਨਾਮ ਦਿਓ > ਹੈਲਥੀ ਈਟਿੰਗ ਲਈ ਆਸਟ੍ ਲ ਰੇ ੀਅਨ ਗਾਈਡ ਵਿਚਲੇ ਪੰਜ ਭੋਜਨ ਸਮੂਹਾਂ ਵਿੱਚੋਂ ਹਰੇਕ ਵਿੱਚੋਂ ਭੋਜਨ ਸ਼ਾਮਲ ਕਰੋ > ਹਮਦਰਦੀ ਰੱਖੋ, ਨਵੇਂ ਭੋਜਨ ਖਾਣਾ ਸਿੱਖਣਾ ਬੱਚੇ ਲਈ ਗੁੰਝਲਦਾਰ ਅਤੇ ਚੁਣਤੌ ੀਪੂਰਨ ਹੋ ਸਕਦਾ ਹੈ > ਜਦੋਂ ਬੱਚੇ ਨਵੇਂ ਭੋਜਨ ਅਜ਼ਮਾਉਣ ਤਾਂ ਉਹਨਾਂ ਦੀ ਪ੍ਰਸ਼ੰਸਾ ਕਰੋ ਅਤੇ ਸਕਾਰਾਤਮਕ ਉਤਸ਼ਾਹ ਵਧਾਓ > ਇਨਾਮ ਵਜੋਂ ਮਿੱਠੇ ਭੋਜਨ ਜਿਵੇਂ ਮਿਠਾਈਆਂ ਦੀ ਵਰਤੋਂ ਕਰਨ ਤੋਂ ਪਰਹੇਜ਼ ਕਰੋ > ਨਵੇਂ ਭੋਜਨ ਪੇਸ਼ ਕਰਦੇ ਸਮੇਂ ਆਪਣੇ ਬੱਚੇ ਨਾਲ ਜ਼ਬਰਦਸਤੀ ਕਰਨ, ਰਿਸ਼ਵਤ ਅਤੇ ਸਜ਼ਾ ਦੇਣ ਤੋਂ ਪਰਹੇਜ਼ ਕਰੋ > ਨੋਕ-ਝੋਕ ਕਰਕੇ ਖਾਣਾ ਖਾਣ ਵਾਲੇ ਵਤੀਰੇ ਵੱਲ ਧਿਆਨ ਦੇਣ ਤੋਂ ਬਚਣ ਦੀ ਕੋਸ਼ਿਸ਼ ਕਰੋ

ਨੋਕ-ਝੋਕ ਕਰਕੇ ਭੋਜਨ ਖਾਣ ਨੂੰ ਕਿਵੇਂ ਰੋਕਿਆ ਜਾਂ ਘੱਟ ਕੀਤਾ ਜਾਵੇ ਗਰਭ-ਅਵਸਥਾ ਅਤੇ ਦੁਧ ੱ ਚੁੰਘਾਉਣ ਦੌਰਾਨ ਭਿੰਨਤਾ ਜਿਹੜੀਆਂ ਮਾਵਾਂ ਗਰਭ-ਅਵਸਥਾ ਅਤੇ ਦੁਧ ੱ ਚੁੰਘਾਉਣ ਦੌਰਾਨ ਬਹੁਤ ਸਾਰੇ ਭੋਜਨਾਂ ਅਤੇ ਸੁਆਦਾਂ ਦਾ ਸੇਵਨ ਕਰਦੀਆਂ ਹਨ, ਉਹ ਠੋਸ ਭੋਜਨ ਪਦਾਰਥਾਂ ਨੂੰ ਪੇਸ਼ ਕਰਦੇ ਸਮੇਂ ਬੱਚਿਆਂ ਦੀ ਇਹਨਾਂ ਭੋਜਨ ਪ੍ਰਤੀ ਸਵੀਕ੍ਰਿਤੀ ਨੂੰ ਵਧਾਉ ਂਦੀਆਂ ਹਨ।

4. ਮਾਡਲਿੰ ਗ ਤੁਹਾਡਾ ਬੱਚਾ ਤੁਹਾਨੂੰ ਦੇਖ ਕੇ ਸਿੱਖਦਾ ਹੈ ਅਤੇ ਤੁਹਾਡੀ ਆਪਣੀ ਪਸੰਦ ਅਤੇ ਨਾਪਸੰਦ ਤੁਹਾਡੇ ਬੱਚੇ ਦੀ ਭੋਜਨ ਪਸੰਦ ਨੂੰ ਪ੍ਰਭਾਵਤ ਕਰ ਸਕਦੀ ਹੈ, ਇਸ ਲਈ ਇਹ ਮਹੱਤਵਪੂਰਨ ਹੈ ਕਿ ਤੁਸੀਂ ਉਹੀ ਭੋਜਨ ਖਾ ਰਹੇ ਹੋ ਜੋ ਤੁਸੀਂ ਚਾਹੁਦ ੰ ੇ ਹੋ ਕਿ ਤੁਹਾਡਾ ਬੱਚਾ ਖਾਵੇ।

ਸਬਜ਼ੀਆਂ ਨਾਲ ਸ਼ੁਰੂਆਤ ਕਰੋ ਠੋਸ ਭੋਜਨ ਪਦਾਰਥਾਂ ਨੂੰ ਪੇਸ਼ ਕਰਦੇ ਸਮੇਂ, ਮਿੱਠੇ ਸੁਆਦਾਂ ਨੂੰ ਪੇਸ਼ ਕਰਨ ਤੋਂ ਪਹਿਲਾਂ ਸਬਜ਼ੀਆਂ (ਗੈਰਮਿੱਠੀਆਂ), ਅਕਸਰ ਸਬਜ਼ੀਆਂ ਅਤੇ ਸਬਜ਼ੀਆਂ ਦੀ ਵਿਭਿੰਨਤਾ ਨਾਲ ਸ਼ੁਰੂ ਕਰਨਾ, ਇਹਨਾਂ ਭੋਜਨਾਂ ਪ੍ਰਤੀ ਤੁਹਾਡੇ ਬੱਚੇ ਦੀ ਤਰਜੀਹ ਵਧਾ ਸਕਦੇ ਹਨ।

5. ਇਸਨੂੰ ਮਜ਼ੇਦਾਰ ਬਣਾਉ! ਆਪਣੇ ਬੱਚੇ ਨੂੰ ਭੋਜਨ ਤਿਆਰ ਕਰਨ, ਖਾਣ ਪੀਣ ਦੀਆਂ ਵਸਤੂਆਂ ਦੀ ਖਰੀਦਦਾਰੀ ਕਰਨ, ਭੋਜਨ ਪਰੋਸਣ ਅਤੇ ਮੇਜ਼ ਸਜਾਉਣ ਵਿੱਚ ਸਹਾਇਤਾ ਕਰਨ ਦਿਓ ਅਤੇ ਵੱਖੋ-ਵੱਖਰੇ ਰੰਗਾਂ, ਸ਼ਕਲਾਂ ਅਤੇ ਆਕਾਰਾਂ ਦੀ ਵਰਤੋਂ ਕਰਕੇ ਖਾਣੇ ਨੂੰ ਮਜ਼ੇਦਾਰ ਬਣਾਓ।

ਸਬਜ਼ੀਆਂ ਨੂੰ ਮਿਲਾਉਣ ਤੋਂ ਪਰਹੇਜ਼ ਕਰੋ ਵੱਖੋ-ਵੱਖਰੀਆਂ ਸਬਜ਼ੀਆਂ ਇਕੱਲੀਆਂ-ਇਕੱਲੀਆਂ ਪੇਸ਼ ਕਰੋ ਜੋ ਇਕੱਠੀਆਂ ਮਿਲਾਈਆਂ ਨਹੀਂ ਗਈਆਂ ਹਨ, ਇਸ ਨਾਲ ਤੁਹਾਡਾ ਬੱਚਾ ਹਰੇਕ ਹਰੇਕ ਸੁਆਦ ਨੂੰ ਪਸੰਦ ਕਰਨਾ ਸਿੱਖਦਾ ਹੈ ਅਤੇ ਇਹ ਸੁਆਦ ਦੀ ਉਲਝਣ ਨੂੰ ਘਟਾਉ ਂਦਾ ਹੈ।

8


ਨੋਕ-ਝੋਕ ਕਰਕੇ ਖਾਣ ਵਾਲਿਆਂ ੱ ਲਈ ਲਈ ਉਤਮ

ਪਕਵਾਨ ਵਿਧੀ ਪੀਟਾ ਬ੍ਰੈੱਡ ਪੀਜ਼ਾ > ਬਣਾਉਣ ਵਿੱਚ ਅਸਾਨ

ਸਮੱਗਰੀ

3 ਸਧਾਰਨ, ਆਟੇ ਤੋਂ ਬਣੇ ਫਲੈ ਟ ਬ੍ਰੈੱਡ 1 ਦਰਮਿਆਨੇ ਆਕਾਰ ਦੀ ਹਰੀ ਸ਼ਿਮਲਾ ਮਿਰਚ, ਕੱਚੀ 1 ਦਰਮਿਆਨੇ ਆਕਾਰ ਦੀ ਲਾਲ ਸ਼ਿਮਲਾ ਮਿਰਚ, ਤਾਜ਼ੀ 2 ਕੱਪ ਚੀਜ਼ ਮੋਜ਼ੇਰੇਲਾ 3 ਕੱਪ ਖੁੰਬਾਂ (ਮਸ਼ਰੂਮ), ਕੱਚੀਆਂ 1 ਕੱਪ ਤਾਜ਼ੀ ਪੱਤਾ ਗੋਭੀ 1/2 ਚਮਚ ਸੁੱਕੀ ਅਜਵਾਈਨ 2/3 ਕੱਪ ਘੱਟ ਲੂ ਣ / ਬਿਨਾਂ ਲੂ ਣ ਵਾਲਾ ਟਮਾਟਰ ਦਾ ਪੇਸਟ

ਵਧੇਰੇ ਸਿਹਤਮੰਦ, ਆਸਾਨ, ਕਿਫ਼ਾਇਤੀ ਅਤੇ ਸਵਾਦਿਸ਼ਟ ਪਕਵਾਨ ਵਿਧੀਆਂ ਲਈ

goodfoodforgoodhealth.com.au

> 10 ਡਾਲਰ ਤੋਂ ਘੱਟ ਵਿੱਚ/ 4 ਵਿਅਕਤੀਆਂ ਲਈ > ਸ਼ਾਕਾਹਾਰੀ > ਸਮਾਂ 15 ਮਿੰਟ ਲੰ ਚ-ਬਾਕਸ ਲਈ ਬਹੁਤ ਵਧੀਆ!

ਢੰਗ

1. ਓਵਨ ਨੂੰ 180 ਡਿਗਰੀ (ਸੀ) ਤੱਕ ਗਰਮ ਕਰੋ

2. ਸਬਜ਼ੀਆਂ ਨੂੰ 2 ਸੈਂਟੀਮੀਟਰ ਦੇ ਟੁਕੜਿਆਂ ਵਿੱਚ ਕੱਟੋ

3. ਪੀਟਾ ਬ੍ਰੈੱਡ ਨੂੰ ਦੋ ਹਿੱਸਿਆਂ ਵਿੱਚ ਫੈਲਾਓ। ਦੋਵੇਂ ਪਾਸੇ ਟਮਾਟਰ ਦਾ ਪੇਸਟ ਲਗਾਓ 4. ਬ੍ਰੈੱਡ ਉਤੇੱ ਚੀਜ਼ ਪਾ ਦਿਓ ਅਤੇ ਫਿਰ ਸਬਜੀਆਂ ਪਾਓ

5. 10 ਮਿੰਟ ਤੱਕ ਜਾਂ ਜਦੋਂ ਤੱਕ ਚੀਜ਼ ਸੁਨਹਿਰਾ ਭੂ ਰਾ ਨਹੀਂ ਹੋ ਜਾਂਦਾ, ਉਦੋਂ ਤੱਕ ਪਕਾਓ

ਵੈੱਬਸਾਈਟ ‘ਤੇ ਜਾਓ।

ਕੂਕਿੰਗ ਪ੍ਰੋਗਰਾਮ

ਆਓ ਪ੍ਰਾਪਤ ਕਰੀਏ

DPV ਹੈਲਥ ਨੇ ਗ੍ਰੀਨਬਰੁਕ ਕਮਿਊਨਿਟੀ ਹਾਊਸ ਦੇ ‘Let’s Get Cooking’ ਪ੍ਰੋਗਰਾਮ ਦਾ ਸਮਰਥਨ ਕੀਤਾ, ਜੋ ਉਨ੍ ਹਾਂ ਦੇ ਮੈਂਬਰਾਂ ਦੁਆਰਾ ਉਨ੍ ਹਾਂ ਦੇ ਸਿਹਤਮੰਦ ਖਾਣਾ ਪਕਾਉਣ ਦੇ ਹੁਨਰ ਨੂੰ ਨਿਖਾਰਨ ਲਈ ਸ਼ੂਰੂ ਕੀਤਾ ਗਿਆ ਸੀ। ਇਹ ਤਿੰਨ ਹਫ਼ਤਿਆਂ ਦਾ ਪ੍ਰੋਗਰਾਮ ਸੀ ਅਤੇ ਇਸਦੀ ਅਗਵਾਈ ਸਾਡੇ ਆਪਣੇ ਮਾਨਤਾ ਪ੍ਰਾਪਤ ਪ੍ਰੈਕਟਿਸਿੰਗ ਡਾਇਟੀਸ਼ੀਅਨ ਵਿੰਚੀ ਚੈਨ-ਡਫੈਲ ਦੁਆਰਾ ਕੀਤੀ ਗਈ ਸੀ। ਇਸ ਪ੍ਰੋਗਰਾਮ ਦੇ ਭਾਗੀਦਾਰ ਭੋਜਨ ਸੁਰਖਿ ੱ ਆ, ਭੋਜਨ ਦੇ ਲੇ ਬਲ ਪੜਨ ੍ਹ , ਭੋਜਨ ਯੋਜਨਾਬੰਦੀ ਅਤੇ ਸਿਹਤਮੰਦ ਭੋਜਨ ਖਾਣ ਬਾਰੇ ਸਿੱਖਣ ਦੇ ਯੋਗ ਸਨ। ਇਹ ਪ੍ਰੋਗਰਾਮ ਇੱਕ ਬਹੁਤ ਵੱਡੀ ਸਫ਼ਲਤਾ ਰਹੀ ਜਿਸਦੇ ਨਾਲ ਹਰ ਕੋਈ ਸਿਹਤਮੰਦ ਖਾਣ ਦੇ ਸੁਝਾਅ ਸਿੱਖਦਾ ਹੈ ਅਤੇ ਆਪਣੇ ਖਾਣਾ ਪਕਾਉਣ ਦੇ ਹੁਨਰ ਦਾ ਅਭਿਆਸ ਕਰਦਾ ਹੈ।

ੰ ਾ ਸੀ, ਮੈਨੂੰ “ਇਹ ਸੱਚਮੁੱਚ ਵਧੀਆ ਹੈ ਕਿਉ ਂਕਿ ਮੈਂ ਹਮੇਸ਼ਾਂ ਪਕਾਉਣਾ ਸਿੱਖਣਾ ਚਾਹੁਦ ਨਹੀਂ ਪਤਾ ਕਿ ਖਾਣਾ ਕਿਵੇਂ ਪਕਾਉਣਾ ਹੈ ਪਰ ਮੈਂ ਹੁਣ ਇੱਥੇ ਸਿੱਖਣ ਜਾ ਰਿਹਾ ਹਾਂ। ਇਸ ਸਮੇਂ, ਮੈਂ ਘਰ ਵਿੱਚ ਜੰਕ ਫੂਡ ਖਾਂਦਾ ਹਾਂ, ਪਰ ਇਸ ਨਾਲ ਮੈਂ ਆਪਣੇ ਲਈ ਸਿਹਤਮੰਦ ਭੋਜਨ ਪਕਾ ਸਕਾਂਗਾ।” - ਬ੍ਰੇਟ, (ਈਪਿੰਗ ਤੋਂ ਭਾਗੀਦਾਰ) 9


ਕੋਵਿਡ -19 ਟੀਕਾ

ਤੱਥ ਜਾਂਚ

ਕੀ ਕੋਵਿਡ -19 ਟੀਕੇ ਨਾਲ ਤੁਹਾਨੂੰ ਕੋਵਿਡ -19 ਹੋ ਸਕਦਾ ਹੈ? ਕੀ ਕੋਵਿਡ-19 ਟੀਕੇ ਸੁਰਖਿ ੱ ਅਤ ਹੋਣ ਦੇ ਪੱਖ ਤੋਂ ਬਹੁਤ ਤੇਜ਼ੀ ਨਾਲ ਵਿਕਸਤ ਕੀਤੇ ਗਏ ਸਨ? ਗੁਣਵੱਤਾ, ਸੁਰਖਿ ੱ ਆ ਅਤੇ ਪ੍ਰਭਾਵਸ਼ੀਲਤਾ ਨਾਲ ਸਮਝੌਤਾ ਕੀਤੇ ਬਿਨਾਂ ਕੋਵਿਡ-19 ਟੀਕੇ ਵਿਕਸਤ ਕੀਤੇ ਗਏ ਹਨ। ਇੰਵ ਜਾਪਦਾ ਹੋ ਸਕਦਾ ਹੈ ਕਿ ਇਹ ਬਹੁਤ ਤੇਜ਼ੀ ਨਾਲ ਵਿਕਸਤ ਕੀਤੇ ਗਏ ਹਨ, ਪਰ ਵਿਸ਼ਵ ਭਰ ਦੇ ਖੋਜਕਰਤਾ ਮਹਾਂਮਾਰੀ ਦੇ ਸ਼ੁਰਆ ੂ ਤੀ ਪੜਾਵਾਂ ਤੋਂ ਹੀ ਕੋਵਿਡ-19 ਟੀਕਾ ਵਿਕਸਤ ਕਰਨ ਲਈ ਸਖ਼ਤ ਮਿਹਨਤ ਕਰ ਰਹੇ ਸਨ। ਉਹ ਆਪਣੇ, ਵਿਗਿਆਨੀਆਂ, ਨਿਰਮਾਤਾਵਾਂ ਅਤੇ ਵਿਤਰਕਾਂ ਦੇ ਸਹਿਯੋਗ ਨਾਲ ਟੀਕਿਆਂ ਨੂੰ ਵਿਕਸਤ ਕਰਨ ਵਿੱਚ ਤੇਜ਼ੀ ਲਿਆਉਣ ਦੇ ਯੋਗ ਹੋਏ ਹਨ। ਵਿਕਾਸ ਅਤੇ ਲਾਗੂਕਰਨ ਯੋਜਨਾਬੰਦੀ ਦੇ ਪੜਾਵਾਂ ਨੂੰ ਇੱਕ ਤੋਂ ਬਾਅਦ ਇੱਕ ਦੀ ਬਜਾਏ v-ਨਾਲ ਚਲਾਇਆ ਗਿਆ ਹੈ। ਇਹ ਬੇਮਿਸਾਲ ਵਿਸ਼ਵ-ਪੱਧਰੀ ਧਨ-ਰਾਸ਼ੀ ਮੁਹਈਆ ਕੀਤੇ ਜਾਣ ਦੇ ਕਾਰਨ ਸੰਭਵ ਹੋਇਆ ਹੈ।

ਕੀ ਕੋਵਿਡ -19 ਟੀਕੇ ਵਿੱਚ ਮਾਈਕ੍ਰੋਚਿੱਪ ਜਾਂ ਕਿਸੇ ਕਿਸਮ ਦੀ ਟਰੈਕਿਗ ੰ ਟੈਕਨਾਲੌ ਜੀ ਸ਼ਾਮਲ ਹੈ? ਤਿਆਰ ਕਰਨ ਸਮੇਂ ਕਿਸੇ ਵੀ ਕੋਵਿਡ-19 ਟੀਕੇ ਵਿੱਚ ਸੌਫਟਵੇਅਰ ਜਾਂ ਮਾਈਕ੍ਰੋਚਿੱਪ ਸ਼ਾਮਲ ਨਹੀਂ ਹਨ। ਇਨ੍ ਹਾਂ ਦੀ ਵਰਤੋਂ ਲੋ ਕਾਂ ਦਾ ਪਤਾ ਲਗਾਉਣ ਕਰਨ ਲਈ ਨਹੀਂ ਕੀਤੀ ਜਾ ਸਕਦੀ ਹੈ।

ਕੀ ਕੋਵਿਡ -19 ਟੀਕੇ ਮੇਰੇ ਡੀ.ਐਨ.ਏ. (DNA) ਨੂੰ ਬਦਲ ਸਕਦੇ ਹਨ? ਨਹੀਂ, ਕੋਵਿਡ-19 ਟੀਕੇ ਤੁਹਾਡੇ DNA ਨੂੰ ਨਹੀਂ ਬਦਲਦੇ ਹਨ। ਫਾਈਜ਼ਰ/ਬਾਇਓਨਟੇਕ ਕੋਵਿਡ-19 ਟੀਕਾ ਕੋਵਿਡ-19 ਦੇ ਵਿਰੁਧ ੱ ਪ੍ਰਤੀਰੋਧਕ ਪ੍ਰਤੀਕ੍ਰਿਆ ਬਣਾਉਣ ਲਈ ਤੁਹਾਡੇ ਸਰੀਰ ਨੂੰ ਨਿਰਦੇਸ਼ ਦੇਣ ਲਈ ਸੰਦੇਸ਼-ਵਾਹਕ RNA (mRNA) ਦੇ ਇੱਕ ਹਿੱਸੇ ਦੀ ਵਰਤੋਂ ਕਰਦਾ ਹੈ।

ਆਸਟ੍ ਲ ਰੇ ੀਆ ਵਿੱਚ ਕਿਸੇ ਵੀ ਪ੍ਰਵਾਨਤ ਟੀਕੇ ਵਿੱਚ ਜਿਊ ਂਦਾ ਵਾਇਰਸ ਨਹੀਂ ਹੈ। ਇਸਦਾ ਮਤਲਬ ਹੈ ਕਿ ਇਸ ਨਾਲ ਤੁਹਾਨੂੰ ਕੋਵਿਡ-19 ਨਹੀਂ ਹੋ ਸਕਦਾ ਹੈ। ਕੋਵਿਡ-19 ਟੀਕੇ ਦੇ ਕੁਝ ਮਾੜੇ ਪ੍ਰਭਾਵ, ਜਿਵੇਂ ਕਿ ਬੁਖਾਰ ਅਤੇ ਥਕਾਵਟ, ਕੋਵਿਡ-19 ਦੇ ਲੱ ਛਣਾਂ ਦੀ ਨਕਲ ਕਰ ਸਕਦੇ ਹਨ। ਇਹ ਲੱ ਛਣ ਆਮ ਹਨ ਅਤੇ ਇਹ ਸੰਕਤੇ ਹਨ ਕਿ ਸਰੀਰ ਵਾਇਰਸ ਦੇ ਵਿਰੁਧ ੱ ਸੁਰਖਿ ੱ ਆ ਬਣਾ ਰਿਹਾ ਹੈ ਜੋ ਕੋਵਿਡ-19 ਦਾ ਕਾਰਨ ਬਣਦਾ ਹੈ। ਟੀਕਿਆਂ ਦੀਆਂ ਵੱਖੋ ਵੱਖਰੀਆਂ ਖੁਰਾਕਾਂ ਦੇ ਮਾੜੇ ਪ੍ਰਭਾਵਾਂ ਬਾਰੇ ਵਿਸ਼ੇਸ਼ ਸਲਾਹ ਲਈ, ਆਪਣੇ ਡਾਕਟਰ ਜਾਂ ਸਿਹਤ ਸੰਭਾਲ ਪੇਸ਼ੇਵਰ ਨਾਲ ਗੱਲਬਾਤ ਕਰੋ।

ਜਦੋਂ ਮੇਰਾ ਸੰਪੂਰਨ ਟੀਕਾਕਰਨ ਹੋ ਜਾਂਦਾ ਹੈ ਤਾਂ ਮੈਨੂੰ ਕਿੰਨੀ ਸੁਰਖਿ ੱ ਆ ਮਿਲਦੀ ਹੈ? ਟੀਕਿਆਂ ਦੀ ਪ੍ਰਭਾਵਸ਼ੀਲਤਾ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਕਿਸੇ ਨੂੰ ਕਿੰਨੀਆਂ ਖੁਰਾਕਾਂ ਪ੍ਰਾਪਤ ਹੋਈਆਂ ਹਨ, ਅਤੇ ਕੋਵਿਡ-19 ਦਾ ਕਿਹੜਾ ਰੂਪ ਚੱਲ ਰਿਹਾ ਹੈ। ਇਸ ਵੇਲੇ ਇਹ ਸਿਫਾਰਸ਼ ਕੀਤੀ ਗਈ ਹੈ ਕਿ ਵੱਧ ਤੋਂ ਵੱਧ ਪ੍ਰਭਾਵ ਲਈ ਲੋ ਕਾਂ ਨੂੰ ਤਿੰਨ ਹਫਤਿਆਂ ਦੇ ਅੰਤਰ ਨਾਲ ਫਾਈਜ਼ਰ ਦੇ ਦੋ ਟੀਕੇ, ਜਾਂ 12 ਹਫਤਿਆਂ ਦੇ ਅੰਤਰਾਲ ਨਾਲ ਐਸਟਰਾਜ਼ੇਨੇਕਾ ਦੇ ਦੋ ਟੀਕੇ ਲਗਾਏ ਗਏ ਹੋਣ। ਅੰਕੜੇ ਸੁਝਾਉ ਂਦੇ ਹਨ ਕਿ ਐਸਟਰਾਜ਼ੇਨੇਕਾ ਜਾਂ ਫਾਈਜ਼ਰ ਟੀਕਿਆਂ ਦੀਆਂ ਦੋ ਖੁਰਾਕਾਂ ਹਸਪਤਾਲ ਵਿੱਚ ਦਾਖਲ ਹੋਣ ਅਤੇ ਮੌਤ ਦੇ ਜੋਖ਼ਮ ਨੂੰ ਅਸਲ ਵਾਇਰਸ ਦੇ ਵਿਰੁਧ ੱ 90 ਫ਼ੀਸਦੀ ਤੋਂ ਘੱਟ ਕਰਦੇ ਹਨ। ਅਤੇ ਫਾਈਜ਼ਰ ਦੀਆਂ ਦੋ ਖੁਰਾਕਾਂ ਲੱ ਛਣਾਂ ਤੋਂ ਲਗਭਗ 94 ਪ੍ਰਤੀਸ਼ਤ ਸੁਰਖਿ ੱ ਆ ਪ੍ਰਦਾਨ ਕਰਦੀਆਂ ਹਨ, ਜਦੋਂ ਕਿ ਐਸਟਰਾਜ਼ੇਨੇਕਾ ਦੀਆਂ ਦੋ ਖੁਰਾਕਾਂ 82.4 ਪ੍ਰਤੀਸ਼ਤ ਸੁਰਖਿ ੱ ਆ ਪ੍ਰਦਾਨ ਕਰਦੀਆਂ ਹਨ। ਦੋਵੇਂ ਟੀਕੇ ਦੋ ਖੁਰਾਕਾਂ ਦੇ ਬਾਅਦ ਬਹੁਤ ਜ਼ਿਆਦਾ ਫੈਲਣ ਵਾਲੇ ਡੈਲਟਾ ਰੂਪ ਲਈ ਹਸਪਤਾਲ ਵਿੱਚ ਦਾਖਲ ਹੋਣ ਪ੍ਰਤੀ 90 ਪ੍ਰਤੀਸ਼ਤ ਤੋਂ ਵੱਧ ਸੁਰਖਿ ੱ ਆ ਪ੍ਰਦਾਨ ਕਰਦੇ ਹਨ। ਹੋਰ ਤੱਥਾਂ ਲਈ ਇੱਥੇ ਕਲਿੱ ਕ ਕਰੋ।

10

ਸਰੋਤ: www.health.gov.au


ਕੋਵਿਡ-19 ਟੀਕੇ ਸਬੰਧੀ ਸਿਹਤ ਸਲਾਹ ਭਰੋਸੇਯੋਗ ਸਿਹਤ ਸਲਾਹ ਇਸ ਵੀਡੀਓ ਵਿੱਚ, ਇਮੂਨੋਲੋਜਿਸਟ ਪ੍ਰੋਫੈਸਰ ਇਆਨ ਫਰੇਜ਼ਰ ਆਸਟ੍ ਲ ਰੇ ੀਆ ਵਿੱਚ ਕੋਵਿਡ-19 ਟੀਕਿਆਂ ਬਾਰੇ ਭਰੋਸੇਯੋਗ ਸਿਹਤ ਸਲਾਹ ਪ੍ਰਦਾਨ ਕਰਦੇ ਹਨ।

ਵੇਖੋ

ਇੱਕ ਪ੍ਰਤੀਰੋਧਕ ਪ੍ਰਤੀਕ੍ਰਿਆ ਬਣਾਉਣਾ ਇਸ ਵੀਡੀਓ ਵਿੱਚ, ਇਮੂਨੋਲੋਜਿਸਟ ਪ੍ਰੋਫੈਸਰ ਇਆਨ ਫਰੇਜ਼ਰ ਕੋਵਿਡ-19 ਟੀਕਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਚਰਚਾ ਕਰਦੇ ਹਨ।

ਗੰਭੀਰ ਬਿਮਾਰੀ ਤੋਂ ਬਚਾਅ ਇਮੂਨੋਲੋਜਿਸਟ ਪ੍ਰੋਫੈਸਰ ਇਆਨ ਫਰੇਜ਼ਰ ਨੇ ਗੰਭੀਰ ਬਿਮਾਰੀ ਤੋਂ ਬਚਾਉਣ ਲਈ ਕੋਵਿਡ-19 ਟੀਕਿਆਂ ਦੇ ਮਹੱਤਵ ਬਾਰੇ ਚਰਚਾ ਕੀਤੀ ਹੈ।

ਸੁਰਖਿ ੱ ਅਤ ਹੋਵ,ੋ

ਟੀਕਾਕਰਨ ਕਰਵਾਓ

ਕੋਵਿਡ-19 ਟੀਕਾਕਰਨ, ਮਿੱਲ ਪਾਰਕ ਅਤੇ ਬ੍ਰੌਡਮੀਡੋਜ਼ ਵਿੱਚ DPV ਹੈਲਥ ਮੈਡੀਕਲ ਸੈਂਟਰਾਂ, ਟਾਊਨ ਹਾਲ ਬ੍ਰੌਡਮੀਡੋਜ਼ ਪੌਪ-ਅਪ ਸਾਈਟ ਅਤੇ ਤੁਹਾਡੇ ਨਜ਼ਦੀਕੀ ਹੋਰ ਥਾਵਾਂ 'ਤੇ ਉਪਲਬਧ ਹੈ। ਜੋ ਟੀਕਾਕਰਨ ਕਰਵਾਉਣ ਲਈ ਯੋਗ ਹਨ, ਅਸੀਂ ਉਨ੍ ਹਾਂ ਲਈ ਬੁਕਿੰਗ ਲੈ ਰਹੇ ਹਾਂ। ਸਾਡੀਆਂ ਟੀਕਾਕਰਨ ਪੌਪ-ਅੱਪ ਸਾਈਟਾਂ 'ਤੇ ਬੁਕਿੰਗ ਕਰਨ ਲਈ, ਟੀਕਾਕਰਨ ਸਥਾਨ ਦਾ ਪਤਾ ਅਤੇ ਟੀਕਾਕਰਨ ਦੇ ਸਮੇਂ ਨੂੰ ਵੇਖਣ ਲਈ ਕਿਰਪਾ ਕਰਕੇ ਇੱਥੇ ਕਲਿੱ ਕ ਕਰੋ। ਵਿਕਲਪਕ ਰੂਪ ਵਿੱਚ, 1300 DPV VAX ‘ਤੇ ਕਾਲ ਕਰੋ ਜਾਂ 1300 378 829 ਡਾਇਲ ਕਰੋ। ਸਾਡੇ ਮੈਡੀਕਲ ਕੇਂਦਰਾਂ ‘ਤੇ ਬੁਕਿੰਗ ਕਰਨ ਲਈ, 1300 234 263 ‘ਤੇ ਕਾਲ ਕਰੋ ਅਤੇ ਵਿਕਲਪ 1 ਚੁਣ।ੋ ਤਾਜ਼ਾ ਅਪਡੇਟ: ਹੁਣ 16-59 ਸਾਲ ਦੀ ਉਮਰ ਦਾ ਕੋਈ ਵੀ ਵਿਅਕਤੀ ਫਾਈਜ਼ਰ ਵੈਕਸੀਨ ਪ੍ਰਾਪਤ ਕਰ ਸਕਦਾ ਹੈ। ਇਸ ਤੋਂ ਇਲਾਵਾ, 18-59 ਸਾਲ ਦੀ ਉਮਰ ਦਾ ਕੋਈ ਵੀ ਵਿਅਕਤੀ ਫਾਈਜ਼ਰ ਜਾਂ ਐਸਟਰਾਜ਼ੇਨੇਕਾ ਪ੍ਰਾਪਤ ਕਰਨ ਦੀ ਚੋਣ ਕਰਨ ਦੇ ਯੋਗ ਹੋਵਗ ੇ ਾ। 60 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋ ਕਾਂ ਨੂੰ ਐਸਟਰਾਜ਼ੇਨੇਕਾ ਟੀਕਾ ਲਗਾਉਣਾ ਜਾਰੀ ਰਹੇਗਾ। ਯੋਗਤਾ ਦੇ ਮੌਜੂਦਾ ਮਾਪਦੰਡਾਂ ਦੀ ਜਾਂਚ ਕਰਨ ਲਈ ਇੱਥੇ ਕਲਿੱ ਕ ਕਰੋ। 11


ਆਪਣੀ

ਖੁਸ਼ੀ ਦੀ ਸਥਿਤੀ ਲੱ ਭਣਾ ਸੁਕੂਨ ਇੱਕ ਸਥਿਤੀ ਹੁਦ ੰ ੀ ਹਾਲਤ ਹੈ ਜਿਸ ਵਿੱਚ ਤੁਸੀਂ ਸ਼ਾਂਤ ਮਹਿਸੂਸ ਕਰਦੇ ਹੋ ਅਤੇ ਰੋਜ਼ਮਰ੍ ਹਾ ਦੀ ਜ਼ਿੰਦਗੀ ਦਾ ਪ੍ਰਬਧ ੰ ਨ ਕਰਨ ਦੇ ਯੋਗ ਹੁਦ ੰ ੇ ਹੋ। ਜੇਕਰ ਤੁਹਾਡੀ ਜ਼ਿੰਦਗੀ ਰੁਝਵਿ ੇ ਆਂ ਭਰੀ ਹੈ ਤਾਂ ਤੁਹਾਡੇ ਲਈ ਆਰਾਮ ਮੁਸ਼ਕਲ ਹੋ ਸਕਦਾ ਹੈ। ਆਰਾਮ ਦੇ ਬਹੁਤ ਸਾਰੇ ਮਾਨਸਿਕ ਅਤੇ ਸਰੀਰਕ ਸਿਹਤ ਲਾਭ ਹਨ ਅਤੇ ਇਸ ਦੀਆਂ ਤਕਨੀਕਾਂ ਦਾ ਅਭਿਆਸ ਲਗਭਗ ਕਿਤੇ ਵੀ ਕੀਤਾ ਜਾ ਸਕਦਾ ਹੈ।

ਆਰਾਮ ਤੁਹਾਡੀ ਮਾਨਸਿਕ ਸਿਹਤ ਨੂੰ ਕਿਵੇਂ ਸੁਧਾਰ ਸਕਦਾ ਹੈ? ਆਰਾਮ ਤਣਾਅ ਅਤੇ ਮਾਨਸਿਕ ਸਿਹਤ ਸਥਿਤੀਆਂ ਜਿਵੇਂ ਕਿ ਉਦਾਸੀ, ਚਿੰਤਾ ਅਤੇ ਸ਼ਾਈਜ਼ੋਫਰੀਨੀਆ ਦੇ ਲੱ ਛਣਾਂ ਨੂੰ ਘਟਾਉ ਂਦਾ ਹੈ। ਆਰਾਮ ਦੇ ਹੋਰ ਬਹੁਤ ਸਾਰੇ ਸਿਹਤ ਲਾਭ ਵੀ ਹਨ, ਜਿਸ ਵਿੱਚ ਤੁਹਾਡੀ ਦਿਲ ਦੀ ਧੜਕਣ, ਬਲੱ ਡ ਪ੍ਰੈਸ਼ਰ ਅਤੇ ਸਾਹ ਲੈ ਣ ਦੀ ਦਰ ਨੂੰ ਘਟਾਉਣਾ, ਮਾਸਪੇਸ਼ੀਆਂ ਦੇ ਤਣਾਅ ਅਤੇ ਗੰਭੀਰ ਦਰਦ ਨੂੰ ਘਟਾਉਣਾ, ਇਕਾਗਰਤਾ ਅਤੇ ਮਿਜ਼ਾਜ਼ ਵਿੱਚ ਸੁਧਾਰ ਕਰਨਾ, ਥਕਾਵਟ ਨੂੰ ਘਟਾਉਣਾ, ਗੁਸ ੱ ੇ ਅਤੇ ਨਿਰਾਸ਼ਾ ਨੂੰ ਘਟਾਉਣਾ, ਸਮੱਸਿਆਵਾਂ ਨਾਲ ਨਜਿੱਠਣ ਲਈ ਵਿਸ਼ਵਾਸ ਵਧਾਉਣਾ ਸ਼ਾਮਲ ਹੈ।

ਆਰਾਮ ਦੀਆਂ ਕੁਝ ਤਕਨੀਕਾਂ ਕਿਹੜੀਆਂ ਹਨ? ਆਰਾਮ ਦੀਆਂ ਤਕਨੀਕਾਂ ਮਾਸਪੇਸ਼ੀਆਂ ਦੇ ਆਰਾਮ ਜਾਂ ਸਾਹ ਲੈ ਣ 'ਤੇ ਕੇਂਦਰਿਤ ਹੁਦ ੰ ੀਆਂ ਹਨ। ਇਸਦੀ ਇੱਕ ਉਦਾਹਰਣ ਪ੍ਰਗਤੀਸ਼ੀਲ ਮਾਸਪੇਸ਼ੀ ਆਰਾਮ ਤਕਨੀਕ ਹੈ, ਜਿੱਥੇ ਤੁਸੀਂ ਵੱਖ-ੋ ਵੱਖਰੇ ਮਾਸਪੇਸ਼ੀਆਂ ਦੇ ਸਮੂਹਾਂ ਨੂੰ ਤਣਦੇ ਹੋ ਫਿਰ ਢਿੱਲੇ ਛੱਡਦੇ ਹੋ। ਹੋਰ ਤਕਨੀਕਾਂ ਵਿੱਚ ਸ਼ਾਮਲ ਹਨ:

ਆਰਾਮ ਸਬੰਧੀ ਐਪਸ

ਜੇਕਰ ਤੁਹਾਨੂੰ ਆਪਣੇ ਦਿਮਾਗ ਨੂੰ ਸ਼ਾਂਤ ਕਰਨ ਵਿੱਚ ਵਧੇਰੇ ਸਹਾਇਤਾ ਦੀ ਜ਼ਰੂਰਤ ਹੈ, ਤਾਂ ਇਹਨਾਂ ਵਿੱਚੋਂ ਕੁਝ ਐਪਸ ਨੂੰ ਅਜ਼ਮਾਓ

Headspace (ਹੈੱਡਸਪੇਸ)

THeadspace ਨੇ ਧਿਆਨ ਲਗਾਉਣ ਨੂੰ ਸਰਲ ਬਣਾਇਆ ਹੈ ਹੈ। ਇਸ ਐਪ ਵਿੱਚ ਤੁਹਾਨੂੰ ਧਿਆਨ ਲਗਾਉਣ ਬਾਰੇ ਮੁੱਢਲੀ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਇਸ ਵਿੱਚ ਪ੍ਰਗਤੀ ਪੇਜ਼ ਹਨ ਜੋ ਤੁਹਾਡੇ ਅੰਕੜਿਆਂ ਨੂੰ ਟ੍ ਕ ਰੈ ਕਰਨ ਵਿੱਚ ਮਦਦ ਕਰਦੇ ਹਨ ਅਤੇ ਇਸ ਵਿੱਚ ਤੁਹਾਡੀ ਪ੍ਰੈਕਟਿਸ ਵਿੱਚ ਸਹਾਇਤਾ ਲਈ ਯਾਦ ਕਰਵਾਉਣ ਦੀ ਸੁਵਿਧਾ ਵੀ ਹੈ।

Smiling Mind

> ਕਲਪਨਾ ਕਰਨੀ, ਜਿਸ ਵਿੱਚ ਤੁਸੀਂ ਆਪਣੇ ਲਈ ਦਿਮਾਗ ਵਿੱਚ ਸ਼ਾਂਤ ਸਥਾਨ ਦੀ ਤਸਵੀਰ ਬਣਾਉ ਂਦੇ ਹੋ > ਡੂਘ ੰ ੇ ਸਾਹ ਲੈ ਣਾ, ਜਿਸ ਵਿੱਚ ਤੁਸੀਂ ਆਪਣਾ ਧਿਆਨ ਆਪਣੇ ਸਾਹਾਂ ‘ਤੇ ਲਗਾਉ ਂਦੇ ਹੋ ਆਰਾਮ ਲਈ ਇੱਕ ਅਜਿਹੀ ਤਕਨੀਕ ਲੱ ਭ ੋ ਜੋ ਤੁਹਾਡੇ ਲਈ ਢੁਕ ੱ ਵੀਂ ਹੋਵੇ ਅਤੇ ਇਸ ਨੂੰ ਆਪਣੀ ਰੁਟੀਨ ਦਾ ਹਿੱਸਾ ਬਣਾਉ, ਭਾਵੇਂ ਇਹ ਦਿਨ ਵਿੱਚ ਸਿਰਫ 5 ਜਾਂ 10 ਮਿੰਟ ਲਈ ਹੋਵ।ੇ 12

ਸਰੋਤ: www.healthdirect.gov.au

Smiling Mind ਇੱਕ ਵਿਲੱ ਖਣ ਟੂਲ ਹੈ ਜੋ ਮਨੋਵਿਗਿਆਨਕਾਂ ਅਤੇ ਅਧਿਆਪਕਾਂ ਦੁਆਰਾ ਤੁਹਾਡੇ ਜੀਵਨ ਵਿੱਚ ਸੰਤੁਲਨ ਲਿਆਉਣ ਵਿੱਚ ਸਹਾਇਤਾ ਲਈ ਵਿਕਸਤ ਕੀਤਾ ਗਿਆ ਹੈ।


ਗੱਲਬਾਤ ਜ਼ਿੰਦਗੀ ਬਚਾ ਸਕਦੀ ਹੈ! ਅਸੀਂ ਸਾਰੇ ਜੀਵਨ ਦੇ ਉਤਰਾਅ ਚੜਹਾ੍ ਅ ਬਾਰੇ ਬਾਕਾਇਦਾ, ਅਰਥਪੂਰਨ ਗੱਲਬਾਤ ਕਰਕੇ ਉਨ੍ਹਾਂ ਲੋ ਕਾਂ ਦੇ ਜੀਵਨ ਵਿੱਚ ਫ਼ਰਕ ਲਿਆ ਸਕਦੇ ਹਾਂ ਜੋ ਜੱਦ-ੋਂ ਜਹਿਦ ਕਰ ਰਹੇ ਹਨ ਜੇਕਰ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਹਾਡੇ ਕਿਸੇ ਜਾਣਕਾਰ ਦੇ ਨਾਲ ਕੁਝ ੱ ਪਹਿਲਾਂ ਵਾਂਗ ਨਹੀਂ ਹੈ - ਉਨ੍ਹਾਂ ਦੇ ਜੀਵਨ ਵਿੱਚ ਕੁਝ ੱ ਚੱਲ ਰਿਹਾ ਹੈ ਜਾਂ ਤੁਸੀਂ ਉਨ੍ਹਾਂ ਦੇ ਕੰਮਾਂ ਜਾਂ ਕਹਿਣ ਦੇ ਲਹਿਜੇ ਵਿੱਚ ਕੋਈ ਤਬਦੀਲੀ ਵੇਖਦੇ ਹੋ ਤਾਂ ਆਪਣੇ ਅੰਤਰ-ਮਨ 'ਤੇ ਭਰੋਸਾ ਕਰੋ ਅਤੇ ਉਨ੍ਹਾਂ ਨੂੰ ਇਹ ਪੁਛ ੱ ਣ ਲਈ ਸਮਾਂ ਕੱਢੋ "Are you OK? (ਕੀ ਤੁਸੀਂ ਠੀਕ ਹੋ?)” 'ਅੱਖਾਂ ਅਤੇ ਕੰਨ' ਬਣਕੇ ਅਤੇ ਕਿਸੇ ਵੀ ਅਜਿਹੇ ਵਿਅਕਤੀ ਤੱਕ ਪਹੁਚ ੰ ਕਰਕੇ ਜੋ ਮੁਸ਼ਕਲ ਸਮੇਂ ਵਿੱਚੋਂ ਲੰ ਘ ਰਿਹਾ ਹੈ, ਅਸੀਂ ਉਨ੍ਹਾਂ ਨੂੰ ਦਿਖਾ ਸਕਦੇ ਹਾਂ ਕਿ ਅਸੀਂ ਉਹਨਾਂ ਦੇ ਨਾਲ ਹਾਂ ਅਤੇ ਉਨ੍ਹਾਂ ਨੂੰ ਜਲਦ ਤੋਂ ਜਲਦ ਸਹਾਇਤਾ ਪ੍ਰਾਪਤ ਕਰਨ ਲਈ ਉਤਸ਼ਾਹਤ ਕਰੋ।

R U OK? (ਕੀ ਤੁਸੀਂ ਠੀਕ ਹੋ?) ਪੁਛ ੱ ਣ ਬਾਰੇ ਸੰਕਤੇ ਾਂ ਨੂੰ ਸਿੱਖਣ ਲਈ ਗਾਈਡ ਨੂੰ ਡਾਉਨਲੋ ਡ ਕਰਨ ਲਈ ਹੇਠਾਂ ਕਲਿੱ ਕ ਕਰੋ।

ਕੀ ਤੁਹਾਨੂੰ ਚਿੰਤਾ ਹੈ ਕਿ ਕੋਈ ਖੁਦਕੁਸ਼ੀ ਕਰ ਸਕਦਾ ਹੈ? ਸੰਕਟ ਵਿੱਚ ਸਹਾਇਤਾ ਲਈ ਲਾਈਫ਼ ਲਾਈਨ (Lifeline) ਨੂੰ 13 11 14 ‘ਤੇ ਸੰਪਰਕ ਕਰੋ। ਜ਼ਿੰਦਗੀ ਖ਼ਤਰੇ ਵਿੱਚ ਹੈ ਤਾਂ 000 ‘ਤੇ ਕਾਲ ਕਰੋ।

ਅਸੀਂ ਆਪਣੇ ਭਾਈਚਾਰੇ ਨੂੰ ਸੁਰਖਿ ੱ ਅਤ ਰੱਖਣ ਅਤੇ ਸੁਰਖਿ ੱ ਅਤ ਮਾਹੌਲ ਵਿੱਚ ਰਹਿਣ ਲਈ ਸਹਾਇਤਾ ਕਰਨਾ ਚਾਹੁਦ ੰ ੇ ਹਾਂ ਕੀ ਤੁਸੀਂ ਇਸ ਬਾਰੇ ਚਿੰਤਤ ਹੋ ਕਿ ਤੁਹਾਡੇ ਸਾਥੀ ਜਾਂ ਪਤੀ, ਪ੍ਮ ਰੇ ੀ ਜਾਂ ਪ੍ਰੇਮਿਕਾ, ਪਰਿਵਾਰ ਦੇ ਮੈਂਬਰ ਜਾਂ ਦੇਖਭਾਲਕਰਤਾ ਦੁਆਰਾ ਤੁਹਾਡੇ ਨਾਲ ਕਿਵੇਂ ਵਿਵਹਾਰ ਕੀਤਾ ਜਾ ਰਿਹਾ ਹੈ? ਰਿਸ਼ਤਿਆਂ ਵਿੱਚ ਦੁਰਵਿਹਾਰ, ਜਿਸਨੂੰ ਘਰੇਲੂ ਹਿੰਸਾ ਵੀ ਕਿਹਾ ਜਾਂਦਾ ਹੈ, ਕੋਈ ਵੀ ਅਜਿਹਾ ਵਿਵਹਾਰ ਹੁਦ ੰ ਾ ਹੈ ਜੋ ਸਰੀਰਕ, ਜਿਨਸੀ ਜਾਂ ਭਾਵਨਾਤਮਕ ਨੁਕਸਾਨ ਦਾ ਕਾਰਨ ਬਣਦਾ ਹੈ, ਜਾਂ ਤੁਹਾਡੇ ਡਰ ਵਿੱਚ ਰਹਿਣ ਦਾ ਕਾਰਨ ਬਣਦਾ ਹੈ। ਪਰਿਵਾਰਕ ਹਿੰਸਾ ਲਿੰ ਗ, ਉਮਰ, ਨਸਲ, ਲਿੰ ਗ, ਅਪੰਗਤਾ, ਆਮਦਨੀ, ਲਿੰ ਗ ਜਾਂ ਜੀਵਨ ਸ਼ੈਲੀ ਦੇ ਭੇਦਭਾਵ ਤੋਂ ਬਿਨਾਂ, ਕਿਸੇ ਨੂੰ ਵੀ ਪ੍ਰਭਾਵਤ ਕਰ ਸਕਦੀ ਹੈ। DPV ਹੈਲਥ ਦੀਆਂ ਸੇਵਾਵਾਂ ਬਾਰੇ ਵਧੇਰੇ ਜਾਣਕਾਰੀ ਅਤੇ ਸਹਾਇਤਾ ਲਈ ਇੱਥੇ ਕਲਿੱ ਕ ਕਰੋ। 13


ਤੁਹਾਡੀ ਸਿਹਤ ਅਤੇ ਤੰਦਰੁਸਤੀ ਦੇ ਸਮਰਥਨ ਲਈ DPV ਹੈਲਥ ਦੇ

Tai Chi (ਤਾਈ ਚੀ)

Tai Chi, ਤਣਾਅ ਅਤੇ ਚਿੰਤਾ ਨੂੰ ਘਟਾਉਣ, ਮਿਜ਼ਾਜ਼ ਵਿੱਚ ਸੁਧਾਰ, ਏਰੋਬਿਕ ਸਮਰੱਥਾ, ਊਰਜਾ ਅਤੇ ਸਹਿਣ-ਸ਼ਕਤੀ ਵਧਾਉਣ ਅਤੇ ਲਚਕੀਲਾਪਣ, ਸੰਤੁਲਨ ਅਤੇ ਚੁਸਤੀ ਵਿੱਚ ਸੁਧਾਰ ਕਰਨ ਲਈ ਜਾਣਿਆ ਜਾਂਦਾ ਹੈ। ਕਲਾਸਾਂ ਹਰੇਕ ਬੁੱਧਵਾਰ ਸਵੇਰੇ 9:15 ਵਜੇ DPV ਹੈਲਥ 21-27 ਹਡਸਨ ਸਰਕਟ, ਮੀਡੋ ਹਾਈਟਸ ਵਿਖੇ ਲਗਦੀਆਂ ਹਨ। ਲਾਗਤ: $2 ਦਾ ਦਾਨ ਵਧੇਰੇ ਜਾਣਕਾਰੀ: 1300 234 263 ‘ਤੇ ਕਾਲ ਕਰੋ।

ਹੈਂਡ ਥੈਰਪ ੇ ੀ ਪ੍ਰੋਗਰਾਮ

ਇਸਦਾ ਟੀਚਾ ਹੈ ਤੁਹਾਡੇ ਹੱਥਾਂ/ ਬਾਂਹਵਾਂ ਦੀਆਂ ਲੰ ਬੇ ਸਮੇਂ ਦੀਆਂ ਸਮੱਸਿਆਵਾਂ ਦਾ ਪ੍ਰਬੰਧਨ ਕਰਨ ਵਿੱਚ ਤੁਹਾਡੀ ਮਦਦ ਕਰਨਾ। ਇਹ ਸੇਵਾ ਦੋ ਵੱਖਰੇ ਪ੍ਰੋਗਰਾਮਾਂ ਵਜੋਂ ਦਿੱਤੀ ਜਾਂਦੀ ਹੈ। ਇਹ 18 ਸਾਲ ਅਤੇ ਵੱਧ ਉਮਰ ਦੇ ਵਿਅਕਤੀਆਂ ਲਈ ਉਪਲਬਧ ਹੈ। ਸਵੈ-ਰੈਫਰਲ ਸਵੀਕਾਰ ਕੀਤੇ ਜਾਂਦੇ ਹਨ। ਲਾਗਤ: ਫੀਸਾਂ ਲਾਗੂ ਹੋ ਸਕਦੀਆਂ ਹਨ ਹੋਰ ਜਾਣਕਾਰੀ: 1300 234 263 'ਤੇ ਕਾਲ ਕਰੋ (ਵਿਕਲਪ 4 ਅਤੇ ਫਿਰ ਵਿਕਲਪ 1 ਚੁਣ)ੋ

ਸਿਹਤਮੰਦ ਮਾਵਾਂ,ਸਿਹਤਮੰਦ ਬੱਚੇ

ਇਹ ਸੇਵਾ ਗਰਭਵਤੀ ਔਰਤਾਂ ਲਈ ਜਨਮ ਤੋਂ ਪਹਿਲਾਂ ਦੀਆਂ ਸੇਵਾਵਾਂ, ਜਨਮ ਤੋਂ ਬਾਅਦ ਦੀਆਂ ਸੇਵਾਵਾਂ ਅਤੇ ਹੋਰ ਮਨੁੱ ਖੀ ਸੇਵਾਵਾਂ ਤਕ ਪਹੁਚ ੰ ਵਿੱਚ ਸੁਧਾਰ ਕਰਨ ਵਿੱਚ ਸਹਾਇਤਾ ਕਰਦੀ ਹੈ ਜੋ ਔਰਤਾਂ ਦੀ ਗਰਭ-ਅਵਸਥਾ ਦੌਰਾਨ ਅਤੇ ਇਸ ਤੋਂ ਬਾਅਦ ਦੀ ਸਿਹਤ ਵਿੱਚ ਸਹਾਇਤਾ ਕਰਨ ਬਾਰੇ ਸੁਨੇਹਿਆਂ ਦਾ ਸਮਰਥਨ ਕਰਦੀ ਹੈ ਅਤੇ ਇਹ ਮੁਹਈ ੱ ਆ ਕਰਦੀ ਹੈ। ਸਵੈ-ਰੈਫਰਲ ਸਵੀਕਾਰ ਕੀਤੇ ਜਾਂਦੇ ਹਨ। ਲਾਗਤ: ਮੁਫ਼ਤ ਹੋਰ ਜਾਣਕਾਰੀ: 1300 234 263 'ਤੇ ਕਾਲ ਕਰੋ (ਵਿਕਲਪ 4 ਚੁਣ)ੋ

ਲਿਵਿੰਗ ਵੈੱਲ ਵਿਦ ਪੇਨ (ਦਰਦ ਨਾਲ ਚੰਗੀ ਤਰ੍ ਹਾਂ ਜਿਉਣਾ)

ਇਹ ਇੱਕ 8-ਹਫ਼ਤੇ ਦਾ ਪ੍ਰੋਗਰਾਮ ਹੈ ਜਿਸਦਾ ਉਦੇਸ਼ ਭਾਗੀਦਾਰਾਂ ਨੂੰ ਆਪਣੇ ਦਰਦ ਦਾ ਘਰ ਅਤੇ ਭਾਈਚਾਰੇ ਵਿੱਚ ਪ੍ਰਬੰਧਨ ਕਰਨ ਲਈ ਲੋ ੜੀਂਦਾ ਗਿਆਨ ਅਤੇ ਹੁਨਰ ਮੁਹਈ ੱ ਆ ਕਰਨਾ ਹੈ। 18 ਸਾਲ ਅਤੇ ਵੱਧ ਉਮਰ ਦੇ ਵਿਅਕਤੀਆਂ ਲਈ ਉਪਲਬਧ ਹੈ ਜੋ ਚਿਰਕਾਲੀ ਦਰਦ ਨਾਲ ਜ਼ਿੰਦਗੀ ਜਿਉ ਂਦੇ ਹਨ। ਸਵੈ-ਰੈਫਰਲ ਸਵੀਕਾਰ ਕੀਤੇ ਜਾਂਦੇ ਹਨ। ਲਾਗਤ: ਫੀਸਾਂ ਲਾਗੂ ਹੋ ਸਕਦੀਆਂ ਹਨ ਹੋਰ ਜਾਣਕਾਰੀ: 1300 234 263 'ਤੇ ਕਾਲ ਕਰੋ (ਵਿਕਲਪ 4 ਅਤੇ ਫਿਰ ਵਿਕਲਪ 1 ਚੁਣ)ੋ

14

ਪ੍ਰੋਗਰਾਮ ਮਾਈਟਾਈਮ (ਮੇਰਾ ਸਮਾਂ) ਸਮੂਹ

ਮਾਈਟਾਈਮ ਸਮੂਹ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਸਾਰੇ ਮਾਪਿਆਂ ਅਤੇ ਪਰਿਵਾਰਕ ਦੇਖਭਾਲ ਕਰਨ ਵਾਲਿਆਂ ਲਈ ਹੁਦ ੰ ੇ ਹਨ ਜਿਨ੍ ਹਾਂ ਨੂੰ ਦੂਜੇ ਬੱਚਿਆਂ ਨਾਲੋਂ ਉਚੇੱ ਪੱਧਰ ਦੀ ਦੇਖਭਾਲ ਦੀ ਲੋ ੜ ਹੁਦ ੰ ੀ ਹੈ। ਇਹ ਅਸਮਰਥਤਾ, ਵਿਕਾਸ ਵਿੱਚ ਦੇਰੀ ਜਾਂ ਚਿਰਕਾਲੀ ਡਾਕਟਰੀ ਸਮੱਸਿਆ ਦੇ ਕਾਰਨ ਹੋ ਸਕਦਾ ਹੈ। ਸਵੈ-ਰੈਫਰਲ ਸਵੀਕਾਰ ਕੀਤੇ ਜਾਂਦੇ ਹਨ। ਲਾਗਤ: ਮੁਫ਼ਤ ਹੋਰ ਜਾਣਕਾਰੀ: 8401 7348 'ਤੇ ਕਾਲ ਕਰੋ

BALC – ਐਕਸਰਸਾਇਜ਼ ਫ਼ਿਜ਼ਿਆਲੋ ਜੀ (ਕਸਰਤ ਸੰਬੰਧੀ ਸਰੀਰਕ ਵਿਗਿਆਨ)

ਇਹ ਸਮੂਹ ਜਿੰਮ ਦੇ ਮਾਹੌਲ ਦੇ ਅੰਦਰ ਕਸਰਤ ਪ੍ਰੋਗਰਾਮ ਸ਼ੁਰੂ ਕਰਨ ਅਤੇ ਸੁਰਖਿ ੱ ਅਤ ਢੰਗ ਨਾਲ ਪੂਰਾ ਕਰਨ ਵਿੱਚ ਵਿਅਕਤੀਆਂ ਦੀ ਮਦਦ ਕਰਨ ਲਈ ਤਿਆਰ ਕੀਤਾ ਗਿਆ ਹੈ। ਇਹ ਬਹੁਤ ਸਾਰੇ ਗਾਹਕਾਂ, ਰੋਗਾਂ ਅਤੇ ਟੀਚਿਆਂ ਲਈ ਢੁਕਵਾਂ ਹੈ, ਜਿਸ ਵਿੱਚ ਭਾਰ ਘਟਾਉਣਾ, ਬਜ਼ੁਰਗ ਬਾਲਗ, ਡਾਇਬਿਟੀਜ਼ ਅਤੇ ਹੋਰ ਬਹੁਤ ਕੁਝ ਸ਼ਾਮਲ ਹਨ। ਸਵੈ-ਰੈਫਰਲ ਸਵੀਕਾਰ ਕੀਤੇ ਜਾਂਦੇ ਹਨ। ਲਾਗਤ: $5 ਹੋਰ ਜਾਣਕਾਰੀ: 1300 234 263 'ਤੇ ਕਾਲ ਕਰੋ


ਤੁਹਾਡੀ ਸਿਹਤ ਅਤੇ ਤੰਦਰੁਸਤੀ ਦੇ ਸਮਰਥਨ ਲਈ DPV ਹੈਲਥ ਦੇ

GLA:D ਆਸਟ੍ਰੇਲੀਆ

ਡੈਨਮਾਰਕ ਵਿੱਚ ਖੋਜਕਰਤਾਵਾਂ ਦੁਆਰਾ ਕੂਲ੍ਹੇ ਜਾਂ ਗੋਡੇ ਦੇ ਗਠੀਏ ਦੇ ਲੱ ਛਣਾਂ ਵਾਲੇ ਲੋ ਕਾਂ ਲਈ ਤਿਆਰ ਕੀਤਾ ਗਿਆ ਇਹਕਸਰਤ ਅਤੇ ਸਿੱਖਿਆ ਪ੍ਰੋਗਰਾਮ ਹੈ। ਇਹ ਭਾਗੀਦਾਰਾਂ ਨੂੰ ਆਪਣੇ ਗਠੀਏ ਦੇ ਸਵੈ-ਪ੍ਰਬੰਧਨ ਲਈ ਹੁਨਰ ਮੁਹਈ ੱ ਆ ਕਰਦਾ ਹੈ। ਸਵੈ-ਰੈਫਰਲ ਸਵੀਕਾਰ ਕੀਤੇ ਜਾਂਦੇ ਹਨ। ਲਾਗਤ: ਪ੍ਰਤੀ ਸੈਸ਼ਨ $7.50 ਹੋਰ ਜਾਣਕਾਰੀ: 1300 234 263 'ਤੇ ਕਾਲ ਕਰੋ ਜਾਂ ਈਮੇਲ ਕਰੋ: physiotherapy.team@ dpvhealth.org.au

ਪ੍ਰੋਗਰਾਮ

Let’s Talk Dementia (ਆਓ ਡਿਮੈਂਸ਼ੀਆ ਬਾਰੇ ਗੱਲ ਕਰੀਏ!)

ਮਰਦਾਂ ਦੇ ਵਿਵਹਾਰ ਵਿੱਚ ਤਬਦੀਲੀ ਦਾ ਪ੍ਰੋਗਰਾਮ

ਇਹ ਉਹਨਾਂ ਲੋ ਕਾਂ ਲਈ ਤਿਆਰ ਕੀਤਾ ਗਿਆ ਸਮੂਹ ਹੈ ਜਿਨ੍ ਹਾਂ ਵਿੱਚ ਹਾਲ ਹੀ ਵਿੱਚ ਡਿਮੈਂਸ਼ੀਆ ਹੋਣ ਦਾ ਪਤਾ ਲੱ ਗਾ ਹੈ ਜਾਂ ਜੋ ਯਾਦਦਾਸ਼ਤ ਘੱਟ ਜਾਣ ਦਾ ਸਾਹਮਣਾ ਕਰ ਰਹੇ ਹਨ। ਸਮੂਹ ਦਾ ਉਦੇਸ਼ ਭਾਗੀਦਾਰਾਂ ਅਤੇ ਉਹਨਾਂ ਦੇ ਪਰਿਵਾਰ/ਦੇਖਭਾਲ ਕਰਨ ਵਾਲਿਆਂ ਨੂੰ ਉਹਨਾਂ ਦੇ ਸਫ਼ਰ ਨੂੰ ਸੇਧ ਦੇਣ ਲਈ ਡਿਮੈਂਸ਼ੀਆ ਨੂੰ ਸਮਝਣ ਅਤੇ ਇਸ ਨਾਲ ਨਿਪਟਣ ਲਈ ਰਣਨੀਤੀਆਂ ਸਿੱਖਣ ਵਿੱਚ ਸਹਾਇਤਾ ਕਰਨਾ ਹੈ। ਸਵੈ-ਰੈਫਰਲ ਸਵੀਕਾਰ ਕੀਤੇ ਜਾਂਦੇ ਹਨ।

ਇਹ ਪ੍ਰੋਗਰਾਮ ਉਹਨਾਂ ਮਰਦਾਂ ਲਈ ਢੁਕਵਾਂ ਹੈ ਜੋ ਆਪਣੇ ਬਦਸਲੂ ਕੀ ਵਾਲੇ ਵਿਵਹਾਰਾਂ ਨੂੰ ਪਛਾਣਨਾ, ਸਮਝਣਾ ਅਤੇ ਇਸਦੀ ਜ਼ਿੰਮੇਵਾਰੀ ਲੈ ਣਾ ਚਾਹੁਦ ੰ ੇ ਹਨ। ਇਹ ਗੁੱਸੇ ਅਤੇ ਹਿੰਸਾ ਨਾਲ ਨਜਿੱਠਣ ਲਈ ਨਵੇਂ ਤਰੀਕਿਆਂ ਨੂੰ ਸਿੱਖਣ ਦਾ ਇੱਕ ਮੌਕਾ ਹੈ। ਸਵੈਰੈਫਰਲ ਸਵੀਕਾਰ ਕੀਤੇ ਜਾਂਦੇ ਹਨ।

ਲਾਗਤ: ਪ੍ਰਤੀ ਸੈਸ਼ਨ $7.60 ਹੋਰ ਜਾਣਕਾਰੀ: 1300 234 263 'ਤੇ ਕਾਲ ਕਰੋ (ਵਿਕਲਪ 4 ਚੁਣ)ੋ

ਲਾਗਤ: $300 - $400 ਹੋਰ ਜਾਣਕਾਰੀ: ਈਮੇਲ: bcpintakecoordinator @ dpvhealth.org.au

ਵਲੰ ਟੀਅਰ ਬਣੋ

ਅਸੀਂ ਹੁਣ ਆਪਣੇ ਵਾਕਿੰਗ ਗਰੁਪ ੱ ਲਈ ਵਾਕਰ ਲੀਡਰਾਂ ਦੀ ਭਾਲ ਕਰ ਰਹੇ ਹਾਂ। ਵਲੰ ਟੀਅਰ ਵਾਕ ਲੀਡਰ ਵਜੋਂ ਤੁਸੀਂ ਆਪਣੇ ਭਾਈਚਾਰੇ ਦੇ ਲੋ ਕਾਂ ਨੂੰ ਸਰਗਰਮ ਅਤੇ ਸਿਹਤਮੰਦ ਰਹਿਣ ਵਿੱਚ ਸਹਾਇਤਾ ਕਰੋਗੇ ਅਤੇ ਆਪਣੇ ਲੀਡਰਸ਼ਿਪ ਦੇ ਹੁਨਰ ਵਿਕਸਤ ਕਰੋਗੇ ਅਤੇ ਆਪਣੇ ਸਥਾਨਕ ਖੇਤਰ ਨੂੰ ਜਾਣਨ ਦੇ ਨਾਲ ਨਾਲ ਬਹੁਤ ਸਾਰੇ ਨਵੇਂ ਲੋ ਕਾਂ ਨੂੰ ਮਿਲੋ ਗੇ। ਸਾਰੇ ਗਰੁੱ ਪ ਹਾਰਟ ਫਾਊ ਂਡੇਸ਼ਨ ਵਾਕਿੰਗ ਨਾਲ ਜੁੜੇ ਹੋਏ ਹਨ। ਲੀਡਰਾਂ ਲਈ ਮੌਜੂਦਾ ਸਮੇਂ ਇਹ ਸਥਾਨ ਉਪਲਬਧ ਹਨ: ਰੌਕਸਬਰਗ ਪਾਰਕ, ਮੀਡੋ ਹਾਈਟਸ, ਕ੍ਗ ਰੈ ੀਬਰਨ, ਵੈਸਟਮੀਡੋਜ਼, ਗ੍ਰੀਨਵੈਲ ਅਤੇ ਮਿਲ ਪਾਰਕ। ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ ਸਿਲਵਾਨਾ ਨੂੰ 8301 6736 'ਤੇ ਕਾਲ ਕਰੋ ਜਾਂ silvana.portaro@dpvhealth.org.au ‘ਤੇ ਈਮੇਲ ਕਰੋ। ਵਲੰ ਟੀਅਰ ਸਬੰਧੀ ਹੋਰ ਪ੍ਰਸ਼ਨਾਂ ਲਈ ਕਿਰਪਾ ਕਰਕੇ ਇੱਥੇ ਕਲਿੱ ਕ ਕਰੋ। 15 15


DPV ਹੈਲਥ

ਮੁੱਖ ਵਿਸ਼ੇਸ਼ਤਾਵਾਂ

ਨਵਾਂ DPV ਹੈਲਥ ਸਥਾਨ ਖੁਲ ੱ ਰਿਹਾ ਹੈ

ਅਸੀਂ ਇਹ ਐਲਾਨ ਕਰਦੇ ਹੋਏ ਬਹੁਤ ਉਤਸ਼ਾਹਿਤ ਮਹਿਸੂਸ ਕਰ ਰਹੇ ਹਾਂ ਕਿ 24 ਅਗਸਤ 2021 ਤੋਂ ਅਸੀਂ ਆਪਣੀ ਬਿਲਕੁਲ ਨਵੀਂ ਸਹੂਲਤ ਈਪਿੰਗ - ਲੈ ਵਲ 1, ਕੁਐਸਟ ਬਿਲਡਿੰਗ, ਕੋਰਨਰ ਆਫ ਕੂਪਰ ਅਤੇ ਮਿਲਰ ਸਟ੍ ਰੀਟ ਈਪਿੰਗ ਵਿੱਚ ਸਲਾਹ ਅਤੇ ਮਨੋਵਿਗਿਆਨ ਸੇਵਾਵਾਂ ਦੀ ਪੇਸ਼ਕਸ਼ ਕਰਾਂਗੇ। ਨਵੀਂ ਸਹੂਲਤ ਨਿੱ ਜ਼ਤਾ ਦਾ ਸਮਰਥਨ ਕਰਨ ਅਤੇ ਸ਼ਾਂਤ ਵਾਤਾਵਰਣ ਪ੍ਰਦਾਨ ਕਰਨ ਲਈ ਚੰਗੀ ਤਰ੍ ਹਾਂ ਪ੍ਰਕਾਸ਼ਮਾਨ, ਵਿਸ਼ਾਲ ਸਲਾਹ-ਮਸ਼ਵਰੇ ਵਾਲੇ ਕਮਰੇ ਦੀ ਸਹੂਲਤ ਪੇਸ਼ ਕਰਦੀ ਹੈ ਜਿੱਥੇ ਗਾਹਕ ਆਪਣੇ ਸਲਾਹਕਾਰ ਨਾਲ ਨਿੱ ਜੀ ਮਾਮਲਿਆਂ ਬਾਰੇ ਗੱਲ ਕਰਨ ਵਿੱਚ ਸਹਿਜਤਾ ਮਹਿਸੂਸ ਕਰ ਸਕਦੇ ਹਨ। ਇਹ ਸਥਾਨ ਈਪਿੰਗ ਪਲਾਜ਼ਾ ਦੇ ਨੇੜੇ ਸਥਿਤ ਹੈ ਜੋ ਕਿ ਇਸ ਖੇਤਰ ਦਾ ਇੱਕ ਪ੍ਰਸਿੱਧ ਸਥਾਨ ਹੈ ਅਤੇ ਇਸ ਲਈ ਇਸ ਸਥਾਨ ਨੂੰ ਲੱ ਭਣਾ ਅਸਾਨ ਹੈ ਅਤੇ ਪਾਰਕਿੰਗ ਲਈ ਵੀ ਕਾਫ਼ੀ ਥਾਂ ਹੈ।

DPV ਹੈਲਥ ਨਵੀਂ ਜਗ੍ਹਾ ਨੂੰ ਇੱਕ ਖੁਦਮੁਖਤਿਆਰ ਅਤੇ ਗੈਰ-ਮੁਨਾਫ਼ੇ ਵਾਲੇ ਸੰਗਠਨ ‘ਦਿ ਓਰੇਂਜ ਡੋਰ’ (The Orange Door) ਨਾਲ ਮਿਲ ਕੇ ਚਲਾਏਗੀ ਜੋ ਬਾਲਗਾਂ, ਬੱਚਿਆਂ ਅਤੇ ਨੌਜਵਾਨਾਂ ਲਈ ਮੁਫ਼ਤ ਸੇਵਾਵਾਂ ਦੀ ਪੇਸ਼ਕਸ਼ ਕਰਦਾ ਹੈ ਜੋ ਪਰਿਵਾਰਕ ਹਿੰਸਾ ਤੋਂ ਪੀੜਤ ਹਨ ਜਾਂ ਸਹਾਰ ਚੁੱਕੇ ਹਨ ਅਤੇ ਪਰਿਵਾਰ ਜਿਨ੍ ਹਾਂ ਨੂੰ ਬੱਚਿਆਂ ਦੀ ਦੇਖਭਾਲ ਲਈ ਵਧੇਰੇ ਸਹਾਇਤਾ ਦੀ ਲੋ ੜ ਹੈ। ਰੈਫਰਲ ਲਈ ਜਾਂ ਸਾਡੀ ਸਲਾਹਕਾਰਾਂ ਦੀ ਮਾਹਰ ਟੀਮ ਨਾਲ ਅਪਾਇੰਟਮੈਂਟ ਬੁੱਕ ਕਰਨ ਲਈ, 1300 234 263 ‘ਤੇ ਕਾਲ ਕਰੋ ਅਤੇ ਵਿਕਲਪ 4 ਦੀ ਚੋਣ ਕਰੋ।

DPV ਹੈਲਥ ਨੇ ਈਪਿੰਗ ਵਿੱਚ ਇੱਕ ਨਵੇਂ ਸਥਾਨ ਦੀ ਸ਼ੁਰਆ ੂ ਤ ਕੀਤੀ ਹੈ ਹੈਲਥ ਹੁਣ ਆਪਣੇ ਨਵੇਂ ਸਥਾਨ ਈਪਿੰਗ ਪ੍ਰਾਈਵੇਟ ਹਸਪਤਾਲ ਲੈ ਵਲ 2, 230 ਕੂਪਰ ਸਟ੍ ਰੀਟ, ਈਪਿੰਗ ਵਿਖੇ ਸਰੀਰਕ ਸਿਹਤ ਸੇਵਾਵਾਂ ਅਤੇ ਕਮਿਊਨਿਟੀ ਸਹਾਇਤਾ ਪ੍ਰੋਗਰਾਮਾਂ ਦੀ ਪੇਸ਼ਕਸ਼ ਕਰ ਰਿਹਾ ਹੈ। ਅਸੀਂ ਸਰੀਰਕ ਸਿਹਤ ਸੇਵਾਵਾਂ ਅਤੇ ਕਮਿਊਨਿਟੀ ਸਹਾਇਤਾ ਪ੍ਰੋਗਰਾਮਾਂ ਲਈ ਨਵੇਂ ਸਥਾਨ ਦੇ ਖੁੱਲ੍ਹਣ ਦਾ ਐਲਾਨ ਕਰਦਿਆਂ ਖੁਸ਼ੀ ਮਹਿਸੂਸ ਕਰ ਰਹੇ ਹਾਂ। ਇਸ ਸਥਾਨ ‘ਤੇ, ਜਿਹੜੀਆਂ ਸਹੂਲਤਾਂ ਤੁਸੀਂ ਲੈ ਸਕਦੇ ਹੋ:

DPV ਹੈਲਥ ਦੇ ਸਥਾਨ ਸਾਡੇ ਸਾਰੇ ਸਥਾਨ ਵੇਖਣ ਲਈ, ਇੱਥੇ ਕਲਿੱ ਕ ਕਰੋ ਜਾਂ 1300 234 263 ‘ਤੇ ਕਾਲ ਕਰੋ। 16

> ਸਰੀਰਕ ਸਿਹਤ > ਐਕਸਰਸਾਈਜ਼ ਫਿਜ਼ੀਓਲੋ ਜੀ > ਫਿਜ਼ੀਓਥੈਰਪ ੇ ੀ > ਸਪੀਚ ਪੈਥੋਲੋਜੀ > ਪੋਡੀਆਟ੍ ਰੀ > ਕਿੱਤਾਮਈ ਥੈਰਪ ੇ ੀ > ਕਮਿਊਨਿਟੀ ਸਹਾਇਤਾ > ਮਾਹਰ ਪਰਿਵਾਰਕ ਸੇਵਾਵਾਂ ਰੈਫ਼ਰਲ ਲਈ ਜਾਂ ਅਪਾਇੰਟਮੈਂਟ ਬੁੱਕ ਕਰਨ ਲਈ 1300 234 263 ‘ਤੇ ਕਾਲ ਕਰੋ ਅਤੇ ਵਿਕਲਪ 4 ਦੀ ਚੋਣ ਕਰੋ।


DPV ਹੈਲਥ ਵਲੰ ਟੀਅਰ ਜ਼ਰੂਰਤ ਸਮੇਂ ਸਾਡੇ ਭਾਈਚਾਰੇ ਦੀ ਮਦਦ ਕਰ ਰਹੇ ਹਨ Foodlink ਪ੍ਰੋਗਰਾਮ - ਕੋਵਿਡ ਦੌਰਾਨ Foodlink ਪ੍ਰੋਗਰਾਮ ਰਾਹੀਂ DPV ਹੈਲਥ ਯਾਰਾਵਿਲ ਵਿੱਚ ਫੂਡਬੈਂਕ ਤੋਂ ਦਾਨ ਕੀਤੇ ਅਤੇ ਖਰੀਦੇ ਇਕੱਠੇ ਭੋਜਨ ਪਦਾਰਥ ਪ੍ਰਾਪਤ ਕਰਦਾ ਹੈ। ਅਸੀਂ ਫੂਡਬੈਂਕ ਨਾਲ ਇੱਕ ਰਜਿਸਟਰਡ ਕਮਿਊਨਿਟੀ ਪਾਰਟਨਰ ਅਤੇ ਵਿਤਰਕ ਹਾਂ ਅਤੇ ਹਰ ਪੰਦਰਾ ਦਿਨਾਂ ਬਾਅਦ ਸਮਾਨ ਪ੍ਰਾਪਤ ਕਰਦੇ ਹਾਂ। ਸਾਡੇ ਸਮਰਪਿਤ ਵਲੰ ਟੀਅਰ ਫੂਡ ਹੈਂਪਰ ਨੂੰ ਇਕੱਠੇ ਰੱਖਣ ਅਤੇ ਇਸ ਨੂੰ ਲੋ ੜਵੰਦ ਲੋ ਕਾਂ ਤੱਕ ਪਹੁਚ ੰ ਾਉਣ ਲਈ ਤਿਆਰ ਕਰਨ ਵਿੱਚ ਸਹਾਇਤਾ ਕਰਦੇ ਹਨ।

ਪਾਣੀ ਦੀ ਕਸਰਤ ਲਈ ਵਾਲੰ ਟੀਅਰ ਸਾਡੇ ਵਿਸ਼ੇਸ਼ ਤੌਰ 'ਤੇ ਸਿਖਲਾਈ ਪ੍ਰਾਪਤ ਵਲੰ ਟੀਅਰ ਲੀਡਰ, ਜਿਨ੍ ਹਾਂ ਵਿੱਚੋਂ ਬਹੁਤ ਸਾਰੇ ਵੀ ਮਾਸਪੇਸ਼ੀਆਂ ਅਤੇ ਹੱਡੀ ਤੰਤਰ ਦੀ ਸਮੱਸਿਆਂ ਨਾਲ ਗ੍ਰਸਤ ਹੋ ਕੇ ਜੀਅ ਰਹੇ ਹਨ, ਭਾਗੀਦਾਰਾਂ ਵਲੋਂ ਪਾਲਣਾ ਕੀਤੇ ਜਾਣ ਲਈ ਇੱਕ ਆਮ ਕਸਰਤ ਪ੍ਰੋਗਰਾਮ ਦਾ ਪ੍ਰਦਰਸ਼ਨ ਕਰਦੇ ਹਨ। ਗਰਮ ਪਾਣੀ ਦੀ ਕਸਰਤ ਵਿੱਚ ਗਰਮ ਕੀਤੇ, ਕੋਸੇ ਪਾਣੀ ਦੇ ਪੂਲ ਵਿੱਚ ਕਸਰਤ ਕਰਨਾ ਸ਼ਾਮਲ ਹੈ। ਗਠੀਆ ਜਾਂ ਮਾਸਪੇਸ਼ੀਆਂ ਅਤੇ ਹੱਡੀ ਤੰਤਰ ਦੀ ਸਮੱਸਿਆਂ ਵਾਲੇ ਵਿਅਕਤੀਆਂ ਲਈ ਪਾਣੀ ਵਿੱਚ ਸਹਾਇਤਾ ਨਾਲ ਜੋੜਾਂ ਅਤੇ ਮਾਸਪੇਸ਼ੀਆਂ ਦੀ ਕਸਰਤ ਕਰਨਾ ਇੱਕ ਅਰਾਮਦਾਇਕ ਅਤੇ ਅਨੰ ਦਦਾਇਕ ਤਰੀਕਾ ਹੈ। ਇਸ ਵਿੱਚ ਸਹਿਜ ਕਸਰਤਾਂ ਸ਼ਾਮਲ ਹੁਦ ੰ ੀਆਂ ਹਨ ਜਿਸ ਵਿੱਚ ਤੁਸੀਂ ਆਪਣੀ ਗਤੀ ਅਨੁਸਾਰ ਆਮ ਕਸਰਤ ਕਰਦੇ ਹੋ। ਸਾਡੇ ਵਲੰ ਟੀਅਰਾਂ ਬਾਰੇ ਅਤੇ ਸਾਡੀ ਟੀਮ ਵਿੱਚ ਸ਼ਾਮਲ ਹੋਣ ਬਾਰੇ ਵਧੇਰੇ ਜਾਣਕਾਰੀ ਲਈ ਇੱਥੇ ਕਲਿੱ ਕ ਕਰੋ।

DPV ਹੈਲਥ ਵਿੱਚ ਕਰੀਅਰ DPV ਹੈਲਥ ਵਿਖੇ, ਅਸੀਂ ਸੰਮਲਿਤ ਹੋਣ 'ਤੇ ਮਾਣ ਮਹਿਸੂਸ ਕਰਦੇ ਹਾਂ ਅਤੇ ਆਪਣੇ ਸਮਾਜ ਦੇ ਸਾਰੇ ਲੋ ਕਾਂ ਦੀ ਵਿਭਿੰਨਤਾ ਨੂੰ ਮੰਨਦੇ ਹਾਂ ਅਤੇ ਸਵਿਕਾਰ ਦੇ ਹਾਂ। ਅਸੀਂ ਲੋ ਕਾਂ ਨੂੰ ਖੁਸ਼ੀਆਂ ਭਰਿਆ, ਸਿਹਤਮੰਦ ਜੀਵਨ ਜੀਉਣ ਵਿੱਚ ਸਹਿਯੋਗ ਦੇਣ ਪ੍ਰਤੀ ਉਤਸ਼ਾਹੀ ਹਾਂ। ਸਾਡੇ ਕੋਲ ਇਸ ਸਮੇਂ ਸਿਹਤ ਪੇਸਵ ਼ੇ ਰਾਂ ਲਈ ਕਈ ਅਹੁਦੇ ਉਪਲਬਧ ਹਨ। ਜੇਕਰ ਤੁਹਾਨੂੰ ਜਾਂ ਤੁਹਾਡੇ ਕਿਸੇ ਜਾਣਕਾਰ ਨੂੰ ਇਸ ਵਿੱਚ ਦਿਲਚਸਪੀ ਹੈ ਤਾਂ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਇੱਥੇ ਕਲਿੱ ਕ ਕਰੋ।

"ਮੈਨੂੰ ਪਸੰਦ ਹੈ ਕਿ ਕਿਵੇਂ DPV ਹੈਲਥ ਸੰਮਲਿਤ ਬਣ ਗਈ ਹੈ ਅਤੇ ਕਿਵੇਂ ਆਪਣੇ ਭਾਈਚਾਰੇ ਅਤੇ ਸਟਾਫ਼ ਨੂੰ ਇੱਕ ਲਾਹੇਵਦ ੰ ਰਾਹ ‘ਤੇ ਲੈ ਕੇ ਜਾ ਰਹੀ ਹੈ। ਇਹ ਸੱਚਮੁਚ ੱ ਇੱਕ ਨਵੀਨਤਾਕਾਰੀ ਅਤੇ ਲਚਕਦਾਰ ਕਾਰਜ ਸਥਾਨ ਹੈ।" - ਨੀਲਾ (Population Health (ਜਨਸੰਖਿਆ Paediatric services are available at DPV Health. ਸਿਹਤ)) Call 1300 234 263 to arrange an appointment at one 17 17 of our Medical Centres for a referral.


DPV ਹੈਲਥ

ਮੁੱਖ ਵਿਸ਼ੇਸ਼ਤਾਵਾਂ ਹਾਈ ਰਿਸਕ ਏਕੋਮੋਡਸ਼ ੇ ਨ ਰਿਸਪਾਂਸ (ਉਚੱ ਜੋਖ਼ਮ ਵਾਲੀਆਂ ਰਿਹਾਇਸ਼ਾਂ)

DPV ਹੈਲਥ ਨੇ ਪਿਛਲੇ ਸਾਲ ਅਕਤੂਬਰ ਵਿੱਚ ਇੱਕ ਮੁੱਖ ਪ੍ਰਦਾਤਾ ਦੇ ਤੌਰ ‘ਤੇ ਹਾਈ ਰਿਸਕ ਏਕੋਮੋਡਸ਼ ੇ ਨ ਰਿਸਪਾਂਸ ਪ੍ਰੋਜੈਕਟ ਦੇ ਨਾਲ ਕੰਮ ਸ਼ੁਰੂ ਕੀਤਾ। ਅਸੀਂ ਇਸ ਵਿਸ਼ਾਲ ਕੈਚਮੈਂਟ ਖੇਤਰ ਨੂੰ ਕਵਰ ਕਰਨ ਲਈ ਕਈ ਸਹਿਯੋਗੀ ਸੰਸਥਾਵਾਂ ਦੇ ਨਾਲ ਹਿਊਮ, ਵਿਟਲੀਸੀਆ ਅਤੇ ਨੀਲੁੰ ਬਿਕ ਦੇ ਸਥਾਨਕ ਸਰਕਾਰੀ ਖੇਤਰਾਂ ਦੇ ਵਸਨੀਕਾਂ ਦੇ ਨਾਲ ਮਿਲ ਕੇ ਕੰਮ ਕਰ ਰਹੇ ਹਾਂ। ਇਨ੍ ਹਾਂ ਏਜੰਸੀਆਂ ਵਿੱਚ ਸ਼ਾਮਲ ਹਨ : ਬੈਂਕਸਿਆ ਗਾਰਡਨਸ ਕਮਿਊਨਿਟੀ ਸਰਵਿਸਿਸ, ਸਨਬਰੀ ਅਤੇ ਕੋਬਾ ਕਮਿਊਨਿਟੀ ਹੈਲਥ ਦੇ ਨਾ-ਨਾਲ ਕੈਰਿਗ ੰ ਟਨ ਹੈਲਥ (ਹੈਲਥ ਅਬਿਲਿਟੀ)। ਇਹ HRAR ਪ੍ਰੋਜੈਕਟ, ਹਾਈ ਰਿਸਕ ਏਕੋਮੋਡਸ਼ ੇ ਨ ਸੈਟਿਗ ੰ ਾਂ ਅੰਦਰ ਕੋਵਿਡ-19 ਲਾਗ ਨੂੰ ਰੋਕਣ, ਇਸ ਸਬੰਧੀ ਤਿਆਰੀ ਕਰਨ ਅਤੇ ਉਨ੍ ਹਾਂ ਪ੍ਰਤੀ ਤਰੁਤ ੰ ਪ੍ਰਤੀਕਿਰਿਆ ਕਰਨ ਲਈ ਕੰਮ ਕਰਨਾ ਜਾਰੀ ਰੱਖਦਾ ਹੈ। ਇਨ੍ ਹਾਂ ਵਿੱਚੋਂ ਬਹੁਤ ਸਾਰੀਆਂ ਸਹੂਲਤਾਂ ਵਿੱਚ ਸਾਂਝੇ ਜਾਂ ਸੰਪਰਦਾਇਕ ਖੇਤਰ ਹਨ ਜੋ ਕੋਵਿਡ-19 ਦੇ ਪ੍ਰਸਾਰ ਜਾਂ ਫੈਲਣ ਦੇ ਜੋਖ਼ਮ ਨੂੰ ਵਧਾਉ ਂਦੇ ਹਨ। ਉਚੱ ਜੋਖ਼ਮ ਵਾਲੀਆਂ ਸੈਟਿਗ ੰ ਾਂ ਵਿੱਚ ਕਮਰੇ ਵਾਲੇ ਘਰ, ਜਨਤਕ ਰਿਹਾਇਸ਼, ਕਮਿਊਨਿਟੀ ਹਾਊਸਿੰਗ, ਸਹਾਇਤਾ ਪ੍ਰਾਪਤ ਰਿਹਾਇਸ਼ੀ ਸੈਟਿਗ ੰ ਾਂ ਅਤੇ ਅਪਾਹਜ਼ਤਾ ਸੈਟਿਗ ੰ ਾਂ ਸ਼ਾਮਲ ਹਨ। HRAR ਵਿੱਚ ਸਾਡੀਆਂ ਸ਼ਮੂਲੀਅਤ ਅੰਗੇਜ਼ਮੈਂਟ ਟੀਮਾਂ; ਕੋਵਿਡ ਸੁਰਖਿ ੱ ਅਤ ਆਦਤਾਂ, ਟੀਕਾ ਕਲੀਨਿਕਾਂ ਨੂੰ ਉਤਸ਼ਾਹਤ ਕਰਨ ਦੇ ਨਾਲ-

18

ਨਾਲ ਸਿਹਤ ਅਤੇ ਸਮਾਜਿਕ ਸਹਾਇਤਾ ਸੇਵਾਵਾਂ ਵਿੱਚ ਮਦਦ ਅਤੇ ਲਿੰ ਕ ਪ੍ਰਦਾਨ ਕਰਨ ਲਈ ਵਸਨੀਕਾਂ ਨਾਲ ਮਿਲ ਕੇ ਕੰਮ ਕਰਦੀਆਂ ਹਨ। ਸਾਡੀਆਂ ਸ਼ਮੂਲੀਅਤ ਟੀਮਾਂ ਵਿੱਚ ਰਜਿਸਟਰਡ ਨਰਸਾਂ ਸ਼ਾਮਲ ਹੁਦ ੰ ੀਆਂ ਹਨ ਜੋ ਵਸਨੀਕਾਂ ਨੂੰ ਕਲੀਨਿਕਲ ਪ੍ਰਸ਼ਨਾਂ ਅਤੇ ਲਾਗ ਦੀ ਰੋਕਥਾਮ ਤੇ ਨਿਯੰਤਰਣ ਉਪਾਵਾਂ ਬਾਰੇ ਸਲਾਹ ਦੇਣ ਵਿੱਚ ਸਹਾਇਤਾ ਕਰਦੀਆਂ ਹਨ। ਪਿਛਲੇ ਸਾਲ ਅਕਤੂਬਰ ਤੋਂ ਅਸੀਂ ਲਗਭਗ 800 ਵਸਨੀਕਾਂ ਨਾਲ ਸਿੱਧੇ ਤੌਰ ‘ਤੇ ਜੁੜ ਚੁੱਕੇ ਹਾਂ ਅਤੇ ਵਸਨੀਕਾਂ ਨੂੰ 2000 ਤੋਂ ਵੱਧ ਕਿੱਟਾਂ (ਜਿਹਨਾਂ ਵਿੱਚ ਧੋ ਕੇ ਵਰਤੇ ਜਾਣ ਵਾਲੇ ਮਾਸਕ ਅਤੇ ਸੇਵਾਵਾਂ, ਟੈਸਟਿਗ ੰ , ਟੀਕੇ ਆਦਿ ਬਾਰੇ ਜਾਣਕਾਰੀ ਸ਼ਾਮਲ ਹੈ) ਪ੍ਰਦਾਨ ਕੀਤੀਆਂ ਹਨ। ਅਸੀਂ 1500 ਤੋਂ ਵੱਧ ਲੈ ਟਰਬਾਕਸ ਡ੍ ਰਾਪਸ ਵੀ ਪੂਰੇ ਕਰ ਲਏ ਹਨ ਜਿੱਥੇ ਅਸੀਂ ਨਿਵਾਸੀਆਂ ਨੂੰ ਵਿਅਕਤੀਗਤ ਰੂਪ ਵਿੱਚ ਮਿਲੇ ਸੀ। ਇਸ HRAR ਟੀਮ ਨੇ ਮੌਕੇ 'ਤੇ 50 ਤੋਂ ਵੱਧ ਮੁਲਾਂਕਣ ਵੀ ਕੀਤੇ ਹਨ ਅਤੇ ਸਹੂਲਤਾਂ ਦੇ ਮਾਲਕਾਂ ਅਤੇ ਹਾਊਸਿੰਗ ਵਿਭਾਗ ਨੂੰ ਲਾਗ ਦੀ ਰੋਕਥਾਮ ਦੀਆਂ ਰਣਨੀਤੀਆਂ ਬਾਰੇ ਸਿਫਾਰਸ਼ਾਂ ਦੇ ਨਾਲ-ਨਾਲ ਰਿਪੋਰਟਾਂ ਵੀ ਪ੍ਰਦਾਨ ਕੀਤੀਆਂ ਹਨ। ਅਸੀਂ ਹਾਲ ਹੀ ਵਿੱਚ ਇਸ HRAR ਪ੍ਰੋਜੈਕਟ ਦੇ ਦੂਜੇ ਪੜਾਅ ਲਈ ਸਰਦੀਆਂ ਲਈ ਨਵੀਆਂ ਵਸਨੀਕ ਕਿੱਟਾਂ ਤਿਆਰ ਕੀਤੀਆਂ ਹਨ। ਨਵੀਆਂ ਕਿੱਟਾਂ ਵਿੱਚ ਟੀਕੇ, ਟੈਸਟਿਗ ੰ , ਕੋਵਿਡ ਦੇ ਲੱ ਛਣਾਂ ਅਤੇ ਮਾਨਸਿਕ ਸਿਹਤ ਸੇਵਾਵਾਂ ਬਾਰੇ ਜਾਣਕਾਰੀ ਸ਼ਾਮਲ ਹੈ। ਅਸੀਂ ਵਸਨੀਕਾਂ ਨੂੰ ਦੇਣ ਲਈ ਕੁਝ ਤੋਹਫੇ (ਬੀਨੀ, ਟ੍ ਵ ਰੈ ਲ ਮੱਗ, ਪੌਕਿਟ ਸਾਈਜ਼ ਟਿਸ਼ੂ/ਹੈਂਡ ਂ ਸੈਨੀਟਾਈਜ਼ਰ, ਐਟੀਸੈਪਟਿਕ ਵਾਈਪ ਸੈਸ਼ੇ, ਪੈੱਨ ਅਤੇ ਚਾਹ) ਵੀ ਸ਼ਾਮਲ ਕੀਤੇ ਹਨ। ਇਸ ਪੜਾਅ 'ਤੇ HRAR ਪ੍ਰੋਜੈਕਟ ਲਈ ਦਸੰਬਰ 2021 ਤੱਕ ਫੰਡਿਗ ੰ ਉਪਲੱ ਬਧ ਹੈ। DPV ਹੈਲਥ ਉਚੱ ਜੋਖ਼ਮ ਵਾਲੀਆਂ ਰਿਹਾਇਸ਼ਾਂ ਅਤੇ ਸਹੂਲਤਾਂ ਵਿੱਚ ਸਾਡੇ ਸਭ ਤੋਂ ਸੰਵਦ ੇ ਨਸ਼ੀਲ ਭਾਈਚਾਰਿਆਂ ਨਾਲ ਮਿਲ ਕੇ ਕੰਮ ਕਰਨਾ ਜਾਰੀ ਰੱਖੇਗਾ।


DVP ਹੈਲਥ ਦੇ ਗਾਹਕਾਂ ਦੀਆਂ

ਕਹਾਣੀਆਂ

“DPV ਹੈਲਥ ਦੀ ਬੇਘਰਤਾ ਸਹਾਇਤਾ ਨੇ ਮੇਰੀ ਜ਼ਿੰਦਗੀ ਨੂੰ ਸਭ ਤੋਂ ਸਕਾਰਾਤਮਕ ਤਰੀਕੇ ਨਾਲ ਪ੍ਰਭਾਵਤ ਕੀਤਾ ਹੈ! ਤੁਹਾਡੀ ਸੰਸਥਾ ਨੇ ਮੈਨੂੰ ਰਿਹਾਇਸ਼ ਸਥਿਰਤਾ ਪ੍ਰਦਾਨ ਕੀਤੀ ਹੈ ਅਤੇ ਮੇਰੇ ਬੱਚਿਆਂ ਨਾਲ ਦੁਬਾਰਾ ਜੁੜਨ ਵਿੱਚ ਮੇਰੀ ਸਹਾਇਤਾ ਕੀਤੀ ਜਿਸ ਲਈ ਮੈਂ ਸਦਾ ਲਈ ਧੰਨਵਾਦੀ ਹਾਂ। ਮੈਨੂੰ ਵਿੱਤੀ ਸਹਾਇਤਾ ਵੀ ਦਿੱਤੀ ਗਈ ਹੈ ਜਿਸ ਨੇ ਮੇਰੇ ਮਕਾਨ ਨੂੰ ਘਰ ਵਰਗਾ ਮਹਿਸੂਸ ਕਰਨ ਵਿੱਚ ਸਹਾਇਤਾ ਕੀਤੀ ਅਤੇ ਮੈਨੂੰ ਇਹ ਯਕੀਨੀ ਬਣਾਉਣ ਵਿੱਚ ਸਹਾਇਤਾ ਕੀਤੀ ਕਿ ਮੇਰੇ ਬੱਚਿਆਂ ਕੋਲ ਉਹ ਸਭ ਕੁਝ ਹੈ ਜਿਸਦੀ ਉਨ੍ ਹਾਂ ਨੂੰ ਜ਼ਰੂਰਤ ਹੈ। ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਮੇਰੇ ਵਰਕਰਾਂ ਵੱਲੋਂ ਦਿੱਤਾ ਗਿਆ ਭਾਵਨਾਤਮਕ ਸਮਰਥਨ ਵੱਡਮੁੱਲਾ ਰਿਹਾ ਹੈ।” - ਕੇ

ਸ਼ੈਨਨ ਦੀ ਕਹਾਣੀ ਸ਼ੈਨਨ 43 ਸਾਲਾ ਦਾ ਇੱਕ ਵਿਅਕਤੀ ਹੈ ਜੋ ਫਾਰਮ ਵਿਗਨੋ ਸਾਈਟ ‘ਤੇ 23 ਸਾਲਾਂ ਤੋਂ DPV ਹੈਲਥ ਅਪਾਹਜਤਾ ਸੇਵਾਵਾਂ ਦਾ ਗਾਹਕ ਹੈ। ਉਸ ਨੂੰ ਉਸਦੀ ਮਾਂ ਨੇ ਇਕ ਦਿਨ ਸਵੇਰੇ ਤੜਕੇ ਬੇਸੁੱਧ ਪਾਇਆ। ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੇ ਕਈ ਟੈਸਟ ਹੋਏ। ਂ -ਏ ਲਈ ਪੌਜਿਟਿਵ ਪਾਇਆ ਬਾਅਦ ਵਿੱਚ ਉਸ ਨੂੰ ਇਨਫਲੂ ਐਜ਼ਾ ਗਿਆ। 24 ਘੰਟਿਆਂ ਦੇ ਅੰਦਰ ਸ਼ੈਨਨ ਦੀ ਹਾਲਤ ਵਿਗੜ ਗਈ ਅਤੇ ਡਾਕਟਰਾਂ ਨੇ ਸਲਾਹ ਦਿੱਤੀ ਕਿ ਉਸ ਨੂੰ ਪੇਚੀਦਗੀਆਂ ਦੇ ਕਾਰਨ ਮੈਡੀਕਲੀ ਇੰਡੀਊਸਡ ਕੋਮਾ ਅਤੇ ਵੈਂਟੀਲੇ ਟਰ ‘ਤੇ ਰੱਖਣ ਦੀ ਜ਼ਰੂਰਤ ਹੈ। ਸ਼ੈਨਨ ਲਗਭਗ 2 ਹਫਤਿਆਂ ਲਈ ਇੰਡੀਊਸ ਕੋਮਾ ਵਿੱਚ ਰਿਹਾ ਅਤੇ ੱ ਸਕੇਗਾ। ਇਸ ਦੀ ਕੋਈ ਗਾਰੰਟੀ ਨਹੀਂ ਸੀ ਕਿ ਕੀ ਉਹ ਇਸ ਤੋਂ ਉਭਰ ਖੁਸ਼ਕਿਸਮਤੀ ਨਾਲ ਸ਼ੈਨਨ ਆਈ.ਸੀ.ਯੂ . ਤੋਂ ਬਾਹਰ ਆ ਗਿਆ ਜਿੱਥੇ ਉਨ੍ ਹਾਂ ਦੀ ਮੈਡੀਕਲ ਟੀਮ ਨੇ ਉਨ੍ ਹਾਂ ਦੀ ਇੰਡੀਊਸ ਕੋਮਾ ਦੀ ਦਵਾਈ ਨੂੰ ਘਟਾਉਣਾ ਸ਼ੁਰੂ ਕਰ ਦਿੱਤਾ। 24 ਘੰਟਿਆਂ ਦੇ ਅੰਦਰ, ਸ਼ੈਨਨ ਨੇ ਹੋਸ਼ ਵਿੱਚ ਆਉਣਾ ਸ਼ੁਰੂ ਕਰ ਦਿੱਤਾ ਹਾਲਾਂਕਿ ਉਹ ਬਹੁਤ ਕਮਜ਼ੋਰ ਸੀ ਕਿਉ ਂਕਿ ਉਸ ਨੇ ਕੇਵਲ ਆਪਣੀਆਂ ਅੱਖਾਂ ਹੀ ਖੋਲ੍ਹੀਆਂ ਸਨ, ਪਰ ਉਸ ਵਿੱਚ ਅਜੇ ਵੀ ਜਾਗਰੂਕਤਾ ਦੀ ਘਾਟ ਸੀ। ਹਸਪਤਾਲ ਵਿੱਚ ਉਸ ਦੇ ਚੌਥੇ ਹਫ਼ਤੇ ਦੌਰਾਨ, ਸ਼ੈਨਨ ਨੇ ਸੰਕਤੇ ਦਿਖਾਉਣੇ ਸ਼ੁਰੂ ਕੀਤੇ ਕਿ ਉਹ ਆਪਣੇ ਆਲੇ -ਦੁਆਲੇ ਦੇ ਪ੍ਰਤੀ ਜਾਗਰੂਕ ਹੋ ਰਿਹਾ ਹੈ। ਉਹ ਆਪਣੀ

ਮਾਂ, ਆਪਣੇ ਪਰਿਵਾਰ ਅਤੇ ਮਿਲਣ ਵਾਲੇ ਲੋ ਕਾਂ ਨੂੰ ਦੇਖਣ ਲੱ ਗ ਪਿਆ। ਕਈ ਵਾਰ ਉਹ ਧਿਆਨ ਦਿੰਦਾ ਜਾਪਦਾ ਸੀ, ਅਤੇ ਕਈ ਵਾਰ ਉਹ ਗੁੰਮ ਜਾਪਦਾ ਸੀ ਪਰ ਉਸ ਨੇ ਕੁਝ ਸ਼ਬਦ ਕਹਿਣੇ ਸ਼ੁਰੂ ਕਰ ਦਿੱਤੇ ਜਿਹਨਾਂ ਨੂੰ ਸਮਝਣਾ ਮੁਸ਼ਕਲ ਸੀ। ਸ਼ੈਨਨ ਨੂੰ ਫਿਰ ਰਾਇਲ ਟੈਲਬੋਟ ਰੀਹੈਬਲੀਟੇਸ਼ਨ ਸੈਂਟਰ ਵਿੱਚ ਭੇਜਿਆ ਗਿਆ ਜਿੱਥੇ ਉਸ ਨੇ ਸਿਹਤਯਾਬ ਹੋਣ ਲਈ ਆਪਣੀ ਤੀਬਰ ਫਿਜ਼ੀਓਥੈਰਪ ੇ ੀ ਦੀ ਲੰ ਬੀ ਯਾਤਰਾ ਦੀ ਸ਼ੁਰਆ ੂ ਤ ਕੀਤੀ। ਸ਼ੈਨਨ 2021 ਦੇ ਅਰੰਭ ਵਿੱਚ ਇੰਨਾ ਮਜ਼ਬੂਤ ਹੋ ਗਿਆ ਸੀ ਕਿ ਉਹ ਫਾਰਮ ਵਿਗਨੋ ਵਿਖੇ ਆਪਣੇ ਦਿਨ ਦੇ ਸਮਰਥਨ ਲਈ ਵਾਪਸ ਆ ਸਕਦਾ ਸੀ। ਜਦੋਂ ਸ਼ੈਨਨ ਪਹੁਚ ੰ ੇ, ਉਸ ਦੇ ਦੋਸਤਾਂ ਅਤੇ ਸਟਾਫ ਮੈਂਬਰਾਂ ਨੇ ਉਸ ਦਾ ਸਧਾਰਨ ਪ੍ਰੋਗਰਾਮ ਰੂਮ ਵਿੱਚ ਵਾਪਸ ਆਉਣ ਲਈ ਸਵਾਗਤ ਕੀਤਾ। ਸ਼ੈਨਨ ਬਹੁਤ ਉਤਸ਼ਾਹਿਤ ਸੀ। ਉਸਦੇ ਚਿਹਰੇ ‘ਤੇ ਵੱਡੀ ਮੁਸਕਰਾਹਟ ਸੀ ਅਤੇ ਉਸ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਸਨ। ਸ਼ੈਨਨ ਨੇ DPV ਹੈਲਥ ਵਿਖੇ ਫਾਰਮ ਵਿਗਨੋ ਵਿੱਚ ਆਪਣੇ ਰੋਜ਼ਾਨਾ ਫਿਜ਼ੀਓਥੈਰਪ ੇ ੀ ਕਾਰਜਕ੍ਰਮ ਨੂੰ ਜਾਰੀ ਰੱਖਿਆ ਜੋ ਕਿ ਉਸ ਦੀ ਥੈਰਪ ੇ ੀ ਦੀਆਂ ਜ਼ਰੂਰਤਾਂ ਲਈ ਸਿਖਲਾਈ ਪ੍ਰਾਪਤ ਮੁੱਖ ਸਟਾਫ਼ ਦੇ ਸਮੂਹ ਦੁਆਰਾ ਦਿੱਤੀ ਜਾਂਦੀ ਹੈ। ਉਸਦੇ ਸਮਰਥਨ ਦੇ ਪ੍ਰੋਗਰਾਮ ਵਿੱਚ ਬੋਲਣ ਅਤੇ ਕੰਮਪਿਕ ਵਿੱਚ ਉਸ ਦੇ ਸੰਚਾਰ ਹੁਨਰਾਂ ਵਿੱਚ ਵਾਧਾ ਕਰਨ, ਸਮਾਜ ਨਾਲ ਉਸ ਦੇ ਪਰਸਪਰ ਸੰਪਰਕ ਦੇ ਹੁਨਰ ਨੂੰ ਕਾਇਮ ਰੱਖਣ ਅਤੇ ਉਸਦੇ ਦੋਸਤਾਂ ਦੇ ਸਮੂਹ ਨੂੰ ਬਣਾਈ ਰੱਖਣ 'ਤੇ ਧਿਆਨ ਕੇਂਦਰਤ ਕਰਨਾ ਸ਼ਾਮਲ ਹੈ। ਸ਼ੈਨਨ ਹੁਣ ਆਪਣੀ ਗੱਲਬਾਤ ਕਰਨ ਦੇ ਟੀਚਿਆਂ ਨੂੰ ਹਾਸਲ ਕਰ ਰਿਹਾ ਹੈ ਅਤੇ ਇੱਥੋਂ ਤੱਕ ਕਿ ਇੱਕ ਫਰੇਮ ਦੇ ਨਾਲ ਚੱਲ ਵੀ ਰਿਹਾ ਹੈ! 19


.

ਡਾਕਟਰੀ ਸੇਵਾਵਾਂ

ਦੰਦਾਂ ਦੀਆਂ ਸੇਵਾਵਾਂ

ਮਾਨਸਿਕ ਸਿਹਤ

ਅਪਾਹਜਤਾ ਸੇਵਾਵਾਂ

65+ ਸਿਹਤ

ਬੱਚੇ ਅਤੇ ਨੌਜਵਾਨ

ਸਰੀਰਕ ਸਿਹਤ

ਭਾਈਚਾਰੇ ਦਾ ਸਮਰਥਨ

.org.au

1300 234 263

dpvhealth.org.au


Issuu converts static files into: digital portfolios, online yearbooks, online catalogs, digital photo albums and more. Sign up and create your flipbook.